ਆਮ ਆਦਮੀ ਪਾਰਟੀ ਨੇ ਸਾਬਕਾ ਫੌਜੀਆਂ ਦੀ ਬਾਂਹ ਫੜੀ : ਕਰਨਲ ਸੋਹੀ

ਐਸ ਏ ਐਸ ਨਗਰ, 28 ਜਨਵਰੀ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫੀ ਕਰਨਲ ਐਸ ਐਸ ਸੋਹੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਹੀ ਸਾਬਕਾ ਫੌਜੀਆਂ ਦੀ ਬਾਂਹ ਫੜੀ ਹੈ ਅਤੇ ਆਪਣੇ ਚੋਣ ਮੈਨੀਫੈਸਟੋ ਵਿਚ ਸਾਬਕਾ ਫੌਜੀਆਂ ਦੀ ਭਲਾਈ ਲਈ ਅਨੇਕਾਂ ਸੁਵਿਧਾਵਾਂ ਦੇਣ ਦਾ ਵਾਅਦਾ ਕੀਤਾ ਹੈ|
ਅੱਜ ਇਕ ਬਿਆਨ ਵਿਚ ਕਰਨਲ ਸੋਹੀ ਨੇ ਕਿਹਾ ਕਿ ਆਪ ਦੇ ਚੋਣ ਮੈਨੀਫੈਸਟੋ ਵਿਚ  ਆਪ ਦੀ ਸਰਕਾਰ ਬਣਨ ਤੋਂ ਬਾਅਦ ਸਾਬਕਾ ਫੌਜੀਆਂ ਲਈ ਸਰਕਾਰੀ ਨੌਕਰੀਆਂ ਵਿਚ 13 ਫੀਸਦੀ ਕੋਟਾ ਰਾਖਵਾਂ ਕਰਨ ਲਈ ਕਿਹਾ ਗਿਆ ਹੈ ਅਤੇ ਬੈਕਲਾਗ ਨੁੰ ਪੂਰਾ ਕੀਤਾ ਜਾਵੇਗਾ| ਇਸ ਤੋਂ ਇਲਾਵਾ ਪ੍ਰਾਈੇਵੇਟ ਸਿਕਿਓਰਟੀ ਸਰਵਿਸਸ ਵਿਚ ਕੰਮ ਅਨੁਸਾਰ ਵੇਤਨ ਸਾਬਕਾ ਫੌਜੀਆਂ ਲਈ ਨਿਸਚਿਤ ਕਰਵਾਇਆ ਜਾਵੇਗਾ| ਉਹਨਾਂ ਦਸਿਆ ਕਿ ਆਪ ਦੀ ਸਰਕਾਰ ਬਣਨ ਉਪਰੰਤ ਸਾਬਕਾ ਫੌਜੀਆਂ ਨੂੰ ਟੋਲ ਟੈਕਸ ਮਾਫ ਹੋਵੇਗਾ, ਜੰਗੀ ਵਿਧਾਵਾਵਾਂ ਤੇ ਵੀਰ ਨਾਰੀਆਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਹੋਵੇਗੀ| ਆਪ ਦੀ ਸਰਕਾਰ ਬਣਨ ਤੋਂ ਬਾਅਦ ਇਕ ਡਿਫੈਂਸ ਕਮਿਸ਼ਨਰ ਬਣਾਇਆ ਜਾਵੇ ਗਾ,ਜਿਸ ਦੀ ਨਿਯੁਕਤੀ ਸਾਬਕਾ ਫੌਜੀਆਂ ਵਿਚੋਂ ਹੀ ਕੀਤੀ ਜਾਵੇਗੀ| ਸੰਨ 62,65 ਤੇ 71 ਦੀਆਂ ਜੰਗੀ ਵਿਧਵਾਵਾਂ ਨੁੰ 10-10 ਏਕੜ ਜਮੀਨ ਕੁਲੈਕਟਰ ਰੇਟ ਉਪਰ ਦਿਤੀ ਜਾਵੇਗੀ,ਪਰਮਵੀਰ ਚੱਕਰ ਵਿਜੇਤਾ ਨੂੰ ਪੰਜ ਕਰੋੜ, ਮਹਾਂਵੀਰ ਚੱਕਰ ਵਿਜੇਤਾ ਨੂੰ ਤਿੰਨ ਕਰੋੜ, ਵੀਰ ਚੱਕਰ ਵਿਜੇਤਾ ਨੂੰ2 ਕਰੋੜ ਰੁਪਏ ਦਿਤੇ ਜਾਣਗੇ|  ਇਸ ਤੋਂ ਇਲਾਵਾ ਆਪ ਸਰਕਾਰ ਵਲੋਂ ਓ ਆਰ ਪੀ ਲਾਗੂ ਕੀਤਾ ਜਾਵੇਗਾ|

Leave a Reply

Your email address will not be published. Required fields are marked *