ਆਮ ਆਦਮੀ ਪਾਰਟੀ ਵਲੋਂ ਕਿਸਾਨਾਂ ਨੂੰ ਪਰਾਲੀ ਦਾ ਮੁਆਵਜਾ ਦੇਣ ਦੀ ਮੰਗ

ਐਸ ਏ ਐਸ ਨਗਰ, 16 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ ਜਿਲਾ ਮੁਹਾਲੀ ਵਲੋਂ ਜਿਲਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਅੱਜ ਡਿਪਟੀ ਕਮਿਸ਼ਨਰ ਮੁਹਾਲੀ ਦੇ ਨਾਮ ਏ ਡੀ ਸੀ ਸ੍ਰੀ ਚਰਨਦੇਵ ਸਿੰਘ ਮਾਨ ਨੂੰ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਇਵਜ ਵਿਚ 6000 ਰੁਪਏ ਪ੍ਰਤੀ ਏਕੜ ਮੁਆਵਜਾ ਦਿਤਾਜਾਵੇ|
ਇਸ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਵਲੋਂ ਕਿਸਾਨਾਂ ਨੂੰ ਫਸਲੀ ਰਹਿੰਦ ਖੂੰਹਦ  ਨੂੰ ਅੱਗ ਨਾ ਲਾਉਣ ਲਈ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਉਪਰ ਸਖਤੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਇਸਦੇ ਬਾਵਜੂਦ ਪ੍ਰਸਾਸਨ ਵਲੋਂ ਪਰਾਲੀ ਸਾੜਨ ਦੇ ਨਾਮ ਹੇਠ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ|  ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਫਸਰ  ਰਾਸ਼ਟਰੀ ਗ੍ਰੀਨ ਟ੍ਰਿਬਿਊਨਲ  ਵਲੋਂ ਦਿਤੇ ਗਏ ਹੁਕਮਾਂ ਦੇ ਆਧਾਰ ਉਪਰ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ  ਵਲੋਂ ਤਾਂ ਰਾਜ ਸਰਕਾਰਾਂ ਨੂੰ ਇਹ ਨਿਰਦੇਸ ਦਿਤੇ ਗਏ ਹਨ ਕਿ ਮਸ਼ੀਨਾਂ, ਤਕਨੀਕੀ, ਸੰਦ ਮੁਹਈਆ ਕਰਵਾਏ ਜਾਣ, ਜਾਂ ਫਿਰ ਪਰਾਲੀ ਦੇ ਨਿਪਟਾਰੇ ਜੋਗੇ ਪੈਸੇ ਕਿਸਾਨਾਂ ਨ ੂੰ ਦਿਤੇ ਜਾਣ| 2ਏਕੜ ਤੋਂ ਘਟ ਜਮੀਨ ਵਾਲੇ ਕਿਸਾਨਾਂ ਨੂੰ ਹੈਪੀ ਸੀਡਰ ਵਰਗੇ ਸੰਦ ਮੁਫਤ ਮੁਹਈਆ ਕਰਵਾਏ ਜਾਣ, 2 ਏਕੜ ਤੋਂ ਵੱਧ ਤੇ 5 ਏਕੜ ਤੋਂ ਘੱੱਟ ਵਾਲੇ ਕਿਸਾਨਾਂ ਨੂੰ 5 ਹਜਾਰ ਅਤੇ 5 ਏਕੜ ਤੋਂ ਵੱਧ ਵਾਲਿਆਂ ਲਈ 15 ਹਜਾਰ ਤਕ ਦਾ ਮੁਆਵਜਾ ਦਿਤਾ ਜਾਵੇ|
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਨ ਨੁੰ ਬਚਾਉਣ ਲਈ ਪੂਰੀ ਤਰਾਂ ਪ੍ਰਤੀਵਧ ਹੈ ਪਰ ਨਾਲ ਹੀ ਰਾਜ ਦੀ ਅਫਸਰ ਸਾਹੀ ਦੁਆਰਾ ਕਿਸਾਨਾਂ ਨੁੰ ਤੰਗ ਪ੍ਰੇਸ਼ਾਨ ਕਰਨ, ਜੁਰਮਾਨੇ ਕਰਨ, ਪਰਚੇ ਦਰਜ ਕਰਨ ਦਾ ਵਿਰੋਧ ਕਰਦੀ ਹੈ| ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਇਵਜ ਵਿਚ ਮੁਆਵਜਾ ਦਿਤਾ ਜਾਵੇ ਅਤੇ ਕਿਸਾਨਾਂ ਵਿਰੁੱਧ ਪਰਚੇ ਦਰਜ ਕਰਨ ਅਤੇ ਜੁਰਮਾਨੇ ਕਰਨੇ ਬੰਦ ਕੀਤੇ ਜਾਣ|

Leave a Reply

Your email address will not be published. Required fields are marked *