ਆਮ ਆਦਮੀ ਪਾਰਟੀ ਵੱਲੋਂ ਪੁੱਡਾ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ


ਐਸ.ਏ.ਐਸ ਨਗਰ, 27 ਅਕਤੁਬਰ (ਸ.ਬ.)ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਹਲਕਾ ਮੁਹਾਲੀ ਤੋਂ ਸਰਗਰਮ ਆਗੂ ਗੁਰਤੇਜ਼ ਸਿੰਘ ਪੰਨੂੰ ਦੀ ਅਗਵਾਈ ਵਿੱਚ -ਪੁੱਡਾ ਭਵਨ ਫੇਜ਼ 8 ਮੁਹਾਲੀ ਵਿਖੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ|
ਇਸ ਮੌਕੇ ਗੁਰਤੇਜ਼ ਸਿੰਘ ਪੰਨੂੰ ਨੇ ਕਿਹਾ ਕਿ ਸਰਕਾਰ ਵਲੋਂ ਗਮਾਡਾ ਵਿੱਚ ਆਰ ਕੇ ਕਟਨੌਰੀਆ ਨਾਮ ਦੇ ਇੱਕ ਐੱਸ ਈ ਨੂੰ ਲੋਕ ਨਿਰਮਾਣ ਵਿਭਾਗ ਤੋਂ ਬੁਲਾ ਕੇ ਡੈਪੂਟੇਸ਼ਨ ਤੇ ਤੈਨਾਤ ਕੀਤਾ ਗਿਆ ਹੈ ਅਤੇ ਉਸਨੂੰ ਬੇਹਿਸਾਬ ਤਾਕਤਾਂ ਦਿੱਤੀਆਂ ਹਨ, ਜਿਵੇਂ ਕਿ ਅਕਾਲੀ ਸਰਕਾਰ ਵੇਲੇ ਪਹਿਲਵਾਨ ਦੇ ਨਾਮ ਤੇ ਮਸ਼ਹੂਰ ਇੱਕ ਅਧਿਕਾਰੀ ਨੂੰ ਦਿੱਤੀਆਂ ਗਈਆਂ ਸਨ| 
ਇਸ ਮੌਕੇ ਪਾਰਟੀ ਵੱਲੋਂ ਪੁੱਡਾ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਅਲਟੀਮੇਟਮ ਦਿੱਤਾ ਗਿਆ ਹੈ ਕਿ ਜੇਕਰ 15 ਦਿਨ ਦੇ ਵਿੱਚ ਵਿੱਚ ਗਮਾਡਾ ਵਿੱਚ ਤੈਨਾਤ ਕੀਤੇ ਇਸ ਅਧਿਕਾਰੀ ਨੂੰ ਵਾਪਸ ਨਾ ਭੇਜਿਆ ਤਾਂ ਆਮ ਆਦਮੀ ਪਾਰਟੀ ਵਲੋਂ ਇਸ ਦੇ ਵਿਰੁੱਧ ਮੋਰਚਾ ਲਗਾਇਆ ਜਾਵੇਗਾ|

Leave a Reply

Your email address will not be published. Required fields are marked *