ਆਮ ਚੋਣਾਂ 2019 ਦੇ ਮੱਦੇਨਜਰ ਸਵੀਪ ਗਤੀਵਿਧੀਆਂ ਲਾਂਚ

ਚੰਡੀਗੜ੍ਹ, 23 ਜਨਵਰੀ (ਸ.ਬ.) ਆਮ ਚੋਣਾਂ 2019 ਦੇ ਮੱਦੇਨਜਰ ਦਫਤਰ ਮੁੱਖ ਚੋਣ ਅਫਸਰ, ਪੰਜਾਬ ਵਿਖੇ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਸਵੀਪ ਗਤੀਵਿਧੀਆਂ ਨੂੰ ਲਾਂਚ ਕੀਤਾ| ਇਹ ਗਤੀਵਿਧੀਆ ਚੋਣ ਕਮਿਸ਼ਨ ਭਾਰਤ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜਰ ਕੀਤੀਆਂ ਜਾਣਗੀਆਂ, ਤਾਂ ਜੋ ਆਮ ਚੋਣਾਂ 2019 ਦੇ ਮੱਦੇਨਜਰ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ |
ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸਿਸਟੈਮੈਟਿਕ ਵੋਟਰ ਐਜੂਕੇਸ਼ਨ ਐਂਡ ਵੋਟਰ ਪਾਰਟੀਸੀਪੇਸ਼ਨ (ਸਵੀਪ) ਨੂੰ ਸੁਰੂ ਕਰਨ ਦਾ ਮਕਸਦ ਵੋਟਰਾਂ ਨੂੰ ਵੋਟ ਦੀ ਅਹਿਮੀਅਤ ਅਤੇ ਆਦਰਸ਼ ਵੋਟਿੰਗ ਕਰਨ ਪ੍ਰਤੀ ਜਾਗਰੂਕ ਕਰਨਾ ਹੈ| ਉਨ੍ਹਾਂ ਦੱਸਿਆ ਕਿ ਸਵੀਪ ਗਤੀਵਿਧੀਆਂ ਪਹਿਲਾਂ ਵੀ ਚਲਾਈਆ ਜਾਂਦੀਆਂ ਹਨ ਪਰ ਇਸ ਵਾਰ ਐਨ.ਜੀ.Tਜ., ਵਿਦਿਆਰਥੀਆਂ, ਯੂਥ ਕਲੱਬਾਂ ਅਤੇ ਕਈ ਹੋਰ ਸੰਸਥਵਾਂ ਦੀ ਮਦਦ ਨਾਲ ਇਸ ਗਤੀਵਿਧੀ ਨੂੰ ਵੱਡੇ ਪੱਧਰ ਤੇ ਚਲਾਇਆ ਜਾਵੇਗਾ|
ਡਾ ਰਾਜੂ ਨੇ ਦੱਸਿਆ ਕਿ ਇਸ ਗਤੀਵਿਧੀ ਨਾਲ ਜੁੜੇ ਐਨ.ਜੀ.Tਜ., ਵਿਦਿਆਰਥੀਆਂ, ਯੂਥ ਕਲੱਬਾਂ ਅਤੇ ਕਈ ਹੋਰ ਸੰਸਥਵਾਂ ਇਸ ਕਾਰਜ ਲਈ ਪਹਿਲਾਂ ਤੋਂ ਸਥਾਪਤ ਕੀਤੀਆਂ ਗਈਆ ਸੰਸਥਾਵਾਂ ਨਾਲ ਮਿਲ ਕੇ ਵੋਟਰਾਂ ਨੂੰ ਜਾਗਰੁਕ ਕਰਨ ਦਾ ਕੰਮ ਕਰਨਗੀਆ|
ਉਨ੍ਹਾਂ ਦੱਸਿਆ ਕਿ ਇਹ ਮੁੱਖ ਤੋਰ ਤੇ ਚੋਣ ਪਾਠਸ਼ਾਲਾ ਦਾ ਆਯੋਜਨ ਕਰਨ,ਵੋਟਰ ਜਾਗਰੂਕਤਾ ਕਲੱਬ ਸਥਾਪਤ ਕਰਨ,ਵੋਟਰ ਜਾਗਰੂਕਤਾ ਫੋਰਮ ਸਥਾਪਤ ਕਰਨ ਜਾਂ ਪਹਿਲਾਂ ਤੋਂ ਸਥਾਪਤ ਕਲੱਬਾਂ ਅਤੇ ਫੋਰਮਜ਼ ਨੂੰ ਹੋਰ ਮਜਬੁਤ ਕਰਨ ਦਾ ਕੰਮ, ਸਰਵਿਸ ਵੋਟਰਾਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਾ, ਵੋਟਰ ਸਹਾਇਤਾ ਕੇਂਦਰ ਸਥਾਪਨ, 360 ਡਿਗਰੀ ਕਮਿਊਨੀਕੇਸ਼ਨ ਕੰਪੇਨ ਅਧੀਨ ਵੋਟਰ ਹੈਲਪਲਾਈਨਨੰਬਰ 1950 ਬਾਰੇ ਜਾਗਰੁਕ ਕਰਨਾ ਹੈ|

Leave a Reply

Your email address will not be published. Required fields are marked *