ਆਯੁਰਵੈਦਿਕ ਕੈਂਪ ਲਗਾਇਆ

ਬਲੌਂਗੀ, 30 ਨਵੰਬਰ (ਪਵਨ ਰਾਵਤ) ਬਲਂੌਗੀ ਦੀ ਅੰਬੇਦਕਰ ਕਾਲੋਨੀ ਵਿਖੇ ਸੋਸ਼ਲ ਡਿਵੈਲਪਮਂੈਟ ਅਂੈਡ ਰਿਸਰਚ ਫਾਊਂਡੇਸ਼ਨ ਖਰੜ ਅਤੇ ਲਾਈਨਜ ਕਲਬ ਖਰੜ ਫਰੈਂਡਜ ਵਲੋਂ ਆਯੁਰਵੈਦਿਕ ਕੈਂਪ ਲਗਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਚੇਅਰਮੈਨ ਸ੍ਰੀ ਅਜਾਇਬ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾ. ਕ੍ਰਿਤਿਕਾ ਭਨੋਟ, ਡਾ. ਕਵਿਤਾ ਭਾਰਦਵਾਜ, ਉਪ ਵੈਦ ਹਰਮੇਸ਼ ਵਲੋਂ 230 ਮਰੀਜਾਂ ਦੀ ਜਾਂਚ ਕੀਤੀ ਗਈ| ਇਸ ਮੌਕੇ ਚਰਕ ਫਾਰਮਾ ਵਲੋਂ ਦਵਾਈਆਂ ਦਿੱਤੀਆਂ ਗਈਆਂ| ਇਸ ਮੌਕੇ ਫਾਊਂਡੇਸ਼ਨ ਦੇ ਪਦਮ ਦੇਵ ਸੂਦ, ਗੁਰਪ੍ਰੀਤ, ਕਮਲਪ੍ਰੀਤ, ਲਾਇਨਜ ਕਲੱਬ ਖਰੜ ਫਰੈਂਡਜ ਦੇ ਪ੍ਰਧਾਨ ਤੇਜਿੰਦਰ ਸਿੰਘ, ਸੈਕਟਰੀ ਧਵਨ, ਖਜਾਨਚੀ ਕੁਲਵੰਤ ਸਿੰਘ, ਚਰਕ ਫਾਰਮਾ ਤੋਂ ਵਿਜੈ ਕੁਮਾਰ ਪਾਂਡੇ ਮੌਜੂਦ ਸਨ|

Leave a Reply

Your email address will not be published. Required fields are marked *