ਆਰਕੈਸਟਰਾ ਵਜਾਉਣ ਦੇ ਮਾਮਲੇ ਨੂੰ ਲੈ ਕੇ ਹੋਏ ਝਗੜੇ ਵਿੱਚ ਅੱਠ ਵਿਅਕਤੀ ਜਖਮੀ

ਐਸ ਏ ਐਸ ਨਗਰ, 1 ਅਗਸਤ (ਸ.ਬ.) ਨਜਦੀਕੀ ਪਿੰਡ ਜਗਤਪੁਰਾ ਵਿੱਚ ਅੱਜ ਦਿਨ ਵੇਲੇ ਹੋਏ ਦੋ ਧੜਿਆਂ ਵਿੱਚ ਹੋਏ ਝਗੜੇ ਦੌਰਾਨ ਦੋਵਾ ਧਿਰਾਂ ਦੇ ਅੱਠ ਵਿਅਕਤੀ ਜਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਜਗਤਪੁਰਾ ਵਿੱਚ ਸਰਕਾਰੀ ਸਕੂਲ ਦੇ ਨੇੜੇ ਰਹਿੰਦੇ ਇੱਕ ਪਰਿਵਾਰ ਦੇ ਮੈਂਬਰਾਂ ਵਲੋਂ ਆਰਕੈਸਟਰਾ ਵਜਾਇਆ ਜਾ ਰਿਹਾ ਸੀ ਅਤੇ ਇਸ ਦੌਰਾਨ ਉਹਨਾਂ ਦੇ ਨਾਲ ਰਹਿੰਦੇ ਇੱਕ ਹੋਰ ਪਰਿਵਾਰ ਵਲੋਂ ਇਤਰਾਜ ਕੀਤਾ ਗਿਆ ਅਤੇ ਆਵਾਜ ਘੱਟ ਕਰਨ ਲਈ ਕਿਹਾ ਗਿਆ ਜਿਸਤੇ ਦੋਵਾਂ ਧਿਰਾਂ ਵਿੱਚ ਝਗੜੇ ਦੀ ਨੌਬਤ ਆ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਦੋਵਾਂ ਧਿਰਾਂ ਵਲੋਂ ਇੱਕ ਦੂਜੇ ਤੇ ਲਾਠੀਆਂ ਡੰਡਿਆਂ ਨਾਲ ਹਮਲਾ ਕੀਤਾ ਗਿਆ ਅਤੇ ਇਸ ਝਗੜੇ ਕਾਰਨ ਦੋਵਾਂ ਧਿਰਾਂ ਦੇ ਅੱਠ ਵਿਅਕਤੀ ਜਖਮੀ ਹੋ ਗਏ ਜਿਹਨਾਂ ਨੂੰ ਸੈਕਟਰ 32 ਦੇ ਮੈਡੀਕਲ ਕਾਲੇਜ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ| ਜਖਮੀ ਵਿਅਕਤੀਆਂ ਦੇ ਨਾਮ ਦਿਨੇਸ਼, ਮਨੁ, ਰੇਖਾ, ਸੰਦੀਪ, ਸੋਹੇਲ, ਤਸਲੀਨ, ਰਾਸ਼ਿਦ ਅਤੇ ਅਰਸ਼ਦ ਦੱਸੇ ਗਏ ਹਨ| ਇਹਨਾਂ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ|
ਮਾਮਲੇ ਦੇ ਜਾਂਚ ਅਧਿਕਾਰੀ ਏ ਐਸ ਆਈ ਸਿੰਕਦਰ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਦੋ ਧਿਰਾਂ ਵਿੱਚ ਡੀ ਜੇ ਵਜਾਉਣ ਦੇ ਮਾਮਲੇ ਵਿੱਚ ਝਗੜਾ ਹੋਇਆ ਹੈ ਜਿਸਤੋਂ ਬਾਅਦ ਦੋਵਾਂ ਧਿਰਾਂ ਦੇ ਅੱਠ ਵਿਅਕਤੀ ਜਖਮੀ ਹੋਏ ਹਨ|
ਉਹਨਾਂ ਦੱਸਿਆ ਕਿ ਜਖਮੀ ਵਿਅਕਤੀਆਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਬਾਅਦ ਵਿੱਚ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *