ਆਰਥਿਕ ਅਤੇ ਤਕਨੀਕੀ ਸਹਿਯੋਗ ਉੱਤੇ ਆਧਾਰਿਤ ਹੈ ਬਿੰਸਟੇਕ ਦਾ ਗ੍ਰਿਡ ਵੰਡ ਸਮਝੌਤਾ

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਆਯੋਜਿਤ ਬਿੰਸਟੇਕ ਦਾ ਚੌਥਾ ਦੋ ਦਿਨਾਂ ਸਿਖਰ ਸਮੇਲਨ ਖ਼ਤਮ ਹੋ ਗਿਆ| ਇਸ ਸੰਗਠਨ ਦਾ ਅਗਲਾ ਸੰਮੇਲਨ ਸ਼੍ਰੀਲੰਕਾ ਵਿੱਚ ਹੋਵੇਗਾ| ਨੇਪਾਲ ਦੇ ਪ੍ਰਧਾਨਮੰਤਰੀ ਅਤੇ ਇਸਦੇ ਵਰਤਮਾਨ ਪ੍ਰਧਾਨ ਕੇਪੀ ਸ਼ਰਮਾ ਓਲੀ ਨੇ ‘ਕਾਠਮੰਡੂ ਘੋਸ਼ਣਾ ਪੱਤਰ’ ਦਾ ਮਸੌਦਾ ਪੇਸ਼ ਕੀਤਾ| ਲੰਬੇ ਸਮੇਂ ਤੋਂ ਸੰਗਠਨ ਦੇ ਮੈਂਬਰ ਆਪਸੀ ਊਰਜਾ ਸਹਿਯੋਗ ਵਧਾਉਣ ਦੀ ਲੋੜ ਮਹਿਸੂਸ ਕਰ ਰਹੇ ਸਨ| ਇਸ ਦਿਸ਼ਾ ਵਿੱਚ ‘ਬਿੰਸਟੇਕ ਗਰਿਡ ਇੰਟਰਕਨੈਕਸ਼ਨ’ ਦੀ ਸਥਾਪਨਾ ਲਈ ਸਹਿਮਤੀ ਪੱਤਰ ਤੇ ਸਾਰੇ ਮੈਂਬਰ ਦੇਸ਼ਾਂ ਨੇ ਹਸਤਾਖਰ ਕੀਤੇ| ਇਸਨੂੰ ਇੱਕ ਵੱਡੀ ਸਫਲਤਾ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਬਸ਼ਤਰੇ ਕਿ ਇਸਦੇ ਅਮਲ ਤੇ ਵੀ ਜ਼ੋਰ ਦਿੱਤਾ ਜਾਵੇ| ਬਿੰਸਟੇਕ ਦੀ ਸਥਾਪਨਾ ਜੂਨ 1997 ਵਿੱਚ ਹੋਈ ਸੀ ਅਤੇ ਇਸਦਾ ਮਕਸਦ ਸੀ- ਬੰਗਾਲ ਦੀ ਖਾੜੀ ਦੇ ਤੱਟਵਰਤੀ ਦੇਸ਼ਾਂ ਦੇ ਵਿਚਾਲੇ ਆਰਥਿਕ ਅਤੇ ਤਕਨੀਕੀ ਸਹਿਯੋਗ ਵਧਾਉਣਾ| ਸਾਫ ਹੈ ਇਸਦੇ ਲਈ ਹਰ ਤਰ੍ਹਾਂ ਦੇ ਖੇਤਰੀ ਸੰਪਰਕ ਵਧਾਉਣਾ ਬੁਨਿਆਦੀ ਸ਼ਰਤ ਸੀ ਪਰੰਤੂ ਠੀਕ ਅਰਥਾਂ ਵਿੱਚ ਇਹ ਸੰਗਠਨ ਹੁਣ ਤੱਕ ਜਿਕਰਯੋਗ ਕਾਮਯਾਬੀ ਦੇ ਸਥਾਨ ਤੇ ਚੜ੍ਹ ਨਹੀਂ ਪਾਇਆ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿੰਸਟੇਕ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਗੁਆਂਢੀ ਦੇਸ਼ਾਂ ਨਾਲ ਸੰਪਰਕ ਵਧਾਉਣ ਦੇ ਨਾਲ ਅੱਤਵਾਦ ਦੇ ਖਿਲਾਫ ਕੰਮ ਕਰਨ ਤੇ ਜ਼ੋਰ ਦਿੱਤਾ| ਇਸ ਸੰਗਠਨ ਦਾ ਸਾਰਕ ਦੇ ਪੰਜ ਦੇਸ਼ਾਂ ਭਾਰਤ, ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਸ਼੍ਰੀਲੰਕਾ ਅਤੇ ਆਸਿਆਨ ਦੇ ਦੋ ਦੇਸ਼ ਮਿਆਂਮਾਰ ਅਤੇ ਥਾਈਲੈਂਡ ਅਗਵਾਈ ਕਰਦੇ ਹਨ ਅਤੇ ਸਾਰੇ ਅੱਤਵਾਦ ਨਾਲ ਪੀੜਿਤ ਹਨ| ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਇਸ ਖੇਤਰੀ ਮੰਚ ਨਾਲ ਅੱਤਵਾਦ ਦਾ ਮੁੱਦਾ ਚੁੱਕਿਆ| ਉਨ੍ਹਾਂ ਨੇ ਇਸ ਖੇਤਰ ਦੇ ਸਾਰੇ ਦੇਸ਼ਾਂ ਦੇ ਵਿਚਾਲੇ ਵਪਾਰਕ ਆਵਾਜਾਈ ਅਤੇ ਡਿਜੀਟਲ ਸੰਪਰਕ ਦੀਆਂ ਸੰਭਾਵਨਾਵਾਂ ਨੂੰ ਦਰਸਾਇਆ ਵੀ| ਹਾਲਾਂਕਿ ਭਾਰਤ ਪੂਰਬਉੱਤਰ ਵਿੱਚ ਬਿੰਸਟੇਕ ਦੇ ਮੈਂਬਰ ਦੇਸ਼ਾਂ ਮਿਆਂਮਾਰ, ਬੰਗਲਾਦੇਸ਼ ਅਤੇ ਥਾਈਲੈਂਡ ਦੇ ਸਹਿਯੋਗ ਨਾਲ ਸੰਪਰਕ ਪ੍ਰਯੋਜਨਾਵਾਂ ਨੂੰ ਵਿਕਸਿਤ ਕਰਨ ਦੇ ਕੰਮ ਵਿੱਚ ਲਗਾ ਹੋਇਆ ਹੈ| ਪਰੰਤੂ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਚਾਲੂ ਹਾਲਤ ਵਿੱਚ ਲਿਆਉਣ ਦੀ ਜ਼ਰੂਰਤ ਹੈ| ਭਾਰਤ ਉਭਰਦੀ ਮਹਾਂਸ਼ਕਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਚੀਨ ਦੇ ਨਾਲ ਉਸਦਾ ਮੁਕਾਬਲਾ ਵਧੇਗਾ| ਚੀਨ ਵੀ ਇਸ ਖੇਤਰ ਵਿੱਚ ਆਪਣੀ ਸਰਗਰਮੀ ਵਧਾਉਂਦਾ ਜਾ ਰਿਹਾ ਹੈ| ਇਸ ਲਈ ਰਣਨੀਤਿਕ ਨਜ਼ਰ ਨਾਲ ਭਾਰਤ ਲਈ ਇਹ ਬਿਹਤਰ ਹੋਵੇਗਾ ਕਿ ਉਹ ਬਿੰਸਟੇਕ ਨੂੰ ਮਜਬੂਤ ਖੇਤਰੀ ਸਮੂਹ ਦੇ ਰੂਪ ਵਿੱਚ ਸਥਾਪਤ ਕਰਨ ਦੀ ਕੋਸ਼ਿਸ਼ ਕਰੇ| ਦਰਅਸਲ, ਬਿੰਸਟੇਕ ਦੇਸ਼ਾਂ ਦੇ ਵਿਚਾਲੇ ਆਪਸੀ ਆਰਥਿਕ ਅਤੇ ਤਕਨੀਕੀ ਸਹਿਯੋਗ ਕਿਵੇਂ ਵਧਾਇਆ ਜਾਵੇ, ਇਹ ਸਭ ਤੋਂ ਵੱਡੀ ਚੁਣੌਤੀ ਹੈ| ਸਾਰਕ ਦੀ ਪ੍ਰਾਸੰਗਿਕਤਾ ਸ਼ੱਕੀ ਹੋਣ ਦੇ ਕਾਰਨ ਇਸ ਸੰਗਠਨ ਤੋਂ ਉਮੀਦਾਂ ਵੱਧ ਗਈਆਂ ਹਨ| ਹਾਲਾਂਕਿ ਬਿੰਸਟੇਕ ਸਾਰਕ ਦਾ ਬਦਲ ਨਹੀਂ ਹੋ ਸਕਦਾ, ਜਿਵੇਂ ਕਿ ਨੇਪਾਲੀ ਪ੍ਰਧਾਨ ਮੰਤਰੀ ਨੇ ਕਿਹਾ ਵੀ ਹੈ| ਪਰੰਤੂ ਬਿੰਸਟੇਕ ਦੱਖਣ ਏਸ਼ੀਆ ਅਤੇ ਦੱਖਣ ਪੂਰਬ ਏਸ਼ੀਆ ਦੇ ਵਿੱਚ ਇੱਕ ਜਰੂਰੀ ਪੁਲ ਹੈ|
ਰਾਜਵੀਰ ਸਿੰਘ

Leave a Reply

Your email address will not be published. Required fields are marked *