ਆਰਥਿਕ ਚੁਣੌਤੀਆਂ ਵਿੱਚ ਹੁੰਦਾ ਲਗਾਤਾਰ ਵਾਧਾ


ਅਰਥ ਵਿਵਸਥਾ ਨੂੰ ਸੁਧਾਰਣ ਲਈ ਦੋ ਪੈਕੇਜਾਂ ਦੀ ਘੋਸ਼ਣਾ ਨਾਲ ਇੱਕ ਗੱਲ ਤਾਂ ਸਾਫ ਹੁੰਦੀ ਹੈ ਕਿ ਕੇਂਦਰ ਸਰਕਾਰ ਨੂੰ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਆਰਥਿਕ ਚੁਣੌਤੀਆਂ ਬਹੁਤ ਡੂੰਘੀਆਂ ਹਨ ਅਤੇ ਇੱਕ ਅੱਧੇ ਕਦਮ ਅਤੇ ਦੋ-ਚਾਰ ਘੋਸ਼ਣਾਵਾਂ ਨਾਲ ਗੱਲ ਨਹੀਂ ਬਣੇਗੀ| ਆਤਮ ਨਿਰਭਰ ਭਾਰਤ 3.0 ਪੈਕੇਜ ਦੇ ਤਹਿਤ ਰੋਜਗਾਰ ਵਾਧਾ, ਲਘੂ ਉਦਯੋਗਾਂ ਲਈ ਉਧਾਰ ਸਬੰਧੀ ਸ਼ਰਤਾਂ ਵਿੱਚ ਉਦਾਰਤਾ, ਪ੍ਰਧਾਨ ਮੰਤਰੀ ਗ੍ਰਹਿ ਯੋਜਨਾ, ਘਰ ਖਰੀਦ ਲਈ ਇਨਕਮ ਟੈਕਸ ਛੂਟ, ਖਾਦ ਅਨੁਦਾਨ ਆਦਿ ਸ਼ਾਮਿਲ ਹਨ| ਇਸਤੋਂ ਪਹਿਲਾਂ ਪ੍ਰੋਡਕਸ਼ਨ ਲਿੰਕਡ ਇੰਸੈਟਿਵ ਯੋਜਨਾ ਵਿੱਚ ਦਸ ਖੇਤਰਾਂ ਨੂੰ ਜੋੜਨ ਦੀ ਘੋਸ਼ਣਾ ਕੀਤੀ ਗਈ ਸੀ| ਦੋ ਦਿਨਾਂ ਦੀਆਂ ਘੋਸ਼ਣਾਵਾਂ ਦੇ ਤਹਿਤ 2.65Øਲੱਖ ਕਰੋੜ ਰੁਪਏ ਦੇ ਪੈਕੇਜ ਦੀ ਘੋਸ਼ਣਾ ਹੋਈ ਹੈ| ਅਰਥ ਵਿਵਸਥਾ ਵਿੱਚ ਮੰਗ ਮਜਬੂਤ ਹੋ ਜਾਵੇ ਤਾਂ ਬਾਕੀ ਸਮਸਿਆਵਾਂ ਦੇ ਹੱਲ ਖੁਦ ਨਿਕਲ ਆਉਣਗੇ| ਲਘੂ ਉਦਯੋਗਾਂ ਨੂੰ ਉਧਾਰ ਦੇ ਕੇ ਕੋਈ ਫਾਇਦਾ ਨਹੀਂ ਹੈ ਜੇਕਰ ਉਸ ਨਾਲ ਬਾਜ਼ਾਰ ਵਿੱਚ ਮੰਗ ਹੀ ਨਾ ਹੋਵੇ| ਉਧਾਰ ਲੈ ਕੇ ਵੀ ਕੋਈ ਕਾਰੋਬਾਰੀ ਕੀ ਕਰੇਗਾ, ਜੇਕਰ ਉਸਨੂੰ ਮੰਗ ਵਿੱਚ ਸੁਸਤੀ ਦਿਖਾਈ ਦੇ ਰਹੀ ਹੋਵੇ|  ਆਵਾਸਨ, ਉਸਾਰੀ ਆਦਿ ਖੇਤਰਾਂ ਵਿੱਚ ਤੇਜੀ ਆਉਣ ਦੇ ਲੱਛਣ ਇਨ੍ਹਾਂ ਕਦਮਾਂ ਨਾਲ ਬਣਦੇ ਹਨ| ਅਰਥ ਵਿਵਸਥਾ ਵਿੱਚ ਸਥਿਤੀਆਂ ਬਿਹਤਰ ਹੋ ਰਹੀਆਂ ਹਨ| ਵਿੱਤ ਮੰਤਰਾਲੇ ਹੀ ਨਹੀਂ, ਸਗੋਂ ਗਲੋਬਲ ਰੇਟਿੰਗ ਏਜੰਸੀ ਮੂਡੀਜ ਦਾ ਵੀ ਆਕਲਨ ਹੈ ਕਿ ਭਾਰਤੀ ਅਰਥ ਵਿਵਸਥਾ ਵਿੱਚ ਸੁੰਘੜਾਪਨ ਓਨਾ ਨਹੀਂ ਹੋਵੇਗਾ ਜਿੰਨੀ ਪਹਿਲਾਂ ਸੰਭਾਵਨਾ ਸੀ| ਜਿਕਰਯੋਗ ਹੈ ਕਿ ਮੂਡੀਜ ਨੇ ਪਹਿਲਾਂ ਅਨੁਮਾਨ ਲਗਾਇਆ ਸੀ ਕਿ 2020 ਵਿੱਚ ਭਾਰਤੀ ਅਰਥ ਵਿਵਸਥਾ ਵਿੱਚ ਸੁੰਘੜਾਪਣ 9.6 ਫੀਸਦੀ ਹੋਵੇਗਾ ਪਰ ਹੁਣ ਅਨੁਮਾਨ ਹੈ ਕਿ ਇਹ 8.9 ਫੀਸਦੀ ਹੀ ਰਹੇਗਾ| 2021 ਲਈ ਮੂਡੀਜ ਦਾ ਅਨੁਮਾਨ ਹੈ ਕਿ ਭਾਰਤੀ ਅਰਥ ਵਿਵਸਥਾ ਵਿੱਚ 8.6 ਫੀਸਦੀ ਦਾ ਵਿਕਾਸ ਹੋਵੇਗਾ, ਪਹਿਲਾਂ ਉਸਦਾ ਆਕਲਨ ਸੀ ਕਿ 2021 ਵਿੱਚ ਵਿਕਾਸ ਦਰ 8.1ਫੀਸਦੀ ਰਹੇਗੀ|  ਕੁਲ ਮਿਲਾ ਕੇ ਹਾਲਾਤ ਓਨੇ ਖਰਾਬ ਨਹੀਂ ਲੱਗ ਰਹੇ ਹਨ ਜਿੰਨੇ ਕੁੱਝ ਸਮਾਂ ਪਹਿਲਾਂ ਦਿਖਾਈ ਦੇ ਰਹੇ ਸਨ| ਕੋਰੋਨਾ ਦੀ ਵੈਕਸੀਨ ਦੇ ਮੋਰਚੇ ਤੇ ਵੀ ਖਬਰਾਂ ਸਕਾਰਾਤਮਕ ਹਨ| ਜੂਨ 2021 ਤੱਕ ਕੋਰੋਨਾ ਵੈਕਸੀਨ ਦੀ ਠੋਸ ਉਪਲਬਧਤਾ ਯਕੀਨੀ ਹੋ ਸਕੇਗੀ, ਅਜਿਹਾ ਮੰਨਿਆ ਜਾ ਸਕਦਾ ਹੈ| ਪ੍ਰਧਾਨ ਮੰਤਰੀ             ਨਰਿੰਦਰ ਮੋਦੀ ਦੇ ਇੱਕ ਬਿਆਨ ਦਾ  ਮਤਲਬ ਹੈ ਕਿ ਕੋਰੋਨਾ ਵੈਕਸੀਨ ਸਭ ਨੂੰ ਉਪਲੱਬਧ ਹੋਵੇਗੀ| ਅਜਿਹਾ ਹੁਣ ਸਾਫ ਹੋ ਗਿਆ ਹੈ ਕਿ ਕੋਰੋਨਾ ਵਾਇਰਸ ਸਿਰਫ ਸਿਹਤ ਲਈ ਮਹਾਂਮਾਰੀ ਸਾਬਿਤ ਨਹੀਂ ਹੋਇਆ, ਸਗੋਂ ਆਰਥਿਕ ਮਹਾਂਮਾਰੀ ਵੀ ਸਾਬਿਤ ਹੋਇਆ ਹੈ| ਸਰਕਾਰ ਨੂੰ ਹਲਾਤਾਂ ਤੇ ਸਖਤ ਨਜ਼ਰ  ਬਣਾ ਕੇ ਰੱਖਣੀ ਚਾਹੀਦੀ ਹੈ| ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਕੋਰੋਨਾ ਦਾ ਕਹਿਰ ਬੇਸ਼ੱਕ ਹੀ ਉਤਾਰ ਤੇ ਹੋਵੇ ਪਰ ਰਾਜਨੀਤਕ ਰਾਜਧਾਨੀ ਦਿੱਲੀ ਤਾਂ ਕੋਰੋਨਾ ਦੇ ਮਾਮਲੇ ਵਿੱਚ ਨਿਤ ਨਵੇਂ ਕੀਰਤੀਮਾਨ ਬਣਾ ਰਹੀ ਹੈ| ਵਿਦੇਸ਼ੀ ਨਿਵੇਸ਼ਕਾਂ ਦੇ ਮੱਦੇਨਜਰ ਇਹ ਹਾਲਤ ਬਹੁਤ ਹੀ ਨਕਾਰਾਤਮਕ ਸਾਬਿਤ ਹੁੰਦੀ ਹੈ, ਇਸਦਾ ਅਸਰ ਸਾਰੀ ਆਰਥਿਕ ਤਸਵੀਰ ਤੇ ਪੈਂਦਾ ਹੈ|

Leave a Reply

Your email address will not be published. Required fields are marked *