ਆਰਥਿਕ ਤੌਰ ਤੇ ਕਮਜੋਰ ਹੋ ਚੁੱਕੇ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਈ ਲਈ ਵਿੱਤੀ ਮਦਦ ਦੇਵੇਗੀ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ : ਧਨੋਆ

ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਮੁਹਾਲੀ ਦੀ ਮੀਟਿੰਗ ਪ੍ਰਧਾਨ ਸ੍ਰ ਸਤਬੀਰ ਸਿੰਘ ਧਨੋਆ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸਰਬਸੰਮਤੀ ਨਾਲ ਲਾਕਡਾਉਨ ਕਾਰਨ ਆਰਥਿਕ ਤੌਰ ਤੇ ਕਮਜੌਰ ਹੋਏ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਗਿਆ| ਮੀਟਿੰਗ ਦੌਰਾਨ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਓ ਸਬੰਧੀ ਜਾਰੀ ਸਰਕਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ|  ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸੁਸਾਇਟੀ ਦੇ ਸਦੀਵੀ ਵਿਛੋੜਾ ਦੇ ਗਏ ਅਹੁਦੇਦਾਰ ਸ੍ਰ. ਜਗਤਾਰ ਸਿੰਘ ਬਾਰੀਆ ਨੂੰ ਦੋ ਮਿੰਟ ਦਾ ਮੌਨ ਰੱਖਕੇ ਸਰਧਾਂਜਲੀ ਦਿਤੀ ਗਈ| 
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਧਨੋਆ ਨੇ ਕਿਹਾ ਕਿ ਲਾਕਡਾਊਨ ਕਾਰਨ ਬਹੁਤ ਸਾਰੇ ਲੋਕ ਬੇਰੁਜਗਾਰ ਹੋ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਦੀ ਆਮਦਨੀ ਘੱਟ ਗਈ ਹੈ, ਜਿਸ ਕਾਰਨ ਅਜਿਹੇ ਲੋਕਾਂ ਨੂੰ ਆਪਣੇ ਬੱਚੇ ਪੜਾਉਣਾ ਤਕ ਮੁਸ਼ਕਿਲ ਹੋ ਗਿਆ ਹੈ| ਉਹਨਾਂ ਕਿਹਾ ਕਿ ਜੇ ਆਰਥਿਕ ਤੌਰ ਤੇ ਕਮਜੌਰ ਵਿਅਕਤੀ ਦਾ ਬੱਚਾ ਸਕੂਲੀ ਸਿਖਿਆ ਪ੍ਰਾਪਤ ਕਰਨ ਤੋਂ ਵਾਂਝਾ ਹੈ ਤਾਂ ਉਹ ਵਿਅਕਤੀ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ ਅਤੇ ਸੁਸਾਇਟੀ ਵਲੋਂ ਆਰਥਿਕ ਤੌਰ ਤੇ ਕਮਜੌਰ ਬੱਚਿਆਂ ਦੀ ਸਕੂਲੀ ਫੀਸ, ਕਿਤਾਬਾਂ, ਸਟੇਸਨਰੀ ਆਦਿ ਦੀ ਵਿੱਤੀ ਸਮਰਥਾ ਮੁਤਾਬਿਕ ਸਹਾਇਤਾ ਕੀਤੀ ਜਾਵੇਗੀ| 
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਰਥਿਕ ਕਾਰਨਾਂ ਕਰਕੇ ਪੜਾਈ ਤੋਂ ਵਾਂਝੇ ਰਹਿ ਰਹੇ ਬੱਚਿਆਂ ਦੀ ਸਹਾਇਤਾ ਕਰਨ ਦਾ ਪ੍ਰਣ ਲਿਆ ਅਤੇ ਕਿਹਾ ਕਿ ਲਾਕਡਾਊਨ ਕਾਰਨ ਔਨਲਾਈਨ ਪੜ੍ਹਾਈ ਦੌਰਾਨ ਆਰਥਿਕ ਤੌਰ ਤੇ ਕਮਜੌਰ ਬੱਚਿਆਂ ਨੂੰ ਸਮਰਾਟ ਫੋਨ ਲੈਣ ਵਿਚ ਸਮੱਸਿਆ ਆ ਰਹੀ ਹੈ, ਇਸ ਲਈ ਸਰਕਾਰ ਨੂੰ ਇਹ ਸਮੱਸਿਆ ਹਲ ਕਰਨੀ ਚਾਹੀਦੀ ਹੈ| 
ਇਸ ਮੌਕੇ ਸੁਖਦੇਵ ਸਿੰਘ ਵਾਲੀਆ, ਜਸਰਾਜ ਸਿੰਘ ਸੋਨੂੰ, ਰਣਜੀਤ ਸਿੰਘ ਮਾਨ, ਸੁਰਿੰਦਰ ਸਿੰਘ, ਰਛਪਾਲ ਸਿੰਘ ਪ੍ਰੀਤੀ, ਮੇਜਰ ਸਿੰਘ, ਹਰਮੀਤ ਸਿੰਘ, ਸੁਰਿੰਦਰਜੀਤ ਸਿੰਘ, ਇੰਦਰਪਾਲ ਸਿੰਘ ਧਨੋਆ, ਤਜਿੰਦਰ ਸਿੰਘ ਤੋਕੀ, ਸ੍ਰੀਮਤੀ ਗੁਰਵਿੰਦਰ ਕੌਰ ਸੋਨੀ, ਸ੍ਰੀਮਤੀ ਸੁਦੇਸ ਕੁਮਾਰੀ, ਪੀ ਪੀ ਐਸ ਬਜਾਜ ਪ੍ਰਧਾਨ ਸੋਸਲ ਵੈਲਫੇਅਰ ਐਸੋਸੀਏਸ਼ਨ ਫੇਜ 2 ਅਤੇ ਹਰਦੀਪ ਸਿੰਘ ਮੌਜੂਦ ਸਨ| 

Leave a Reply

Your email address will not be published. Required fields are marked *