ਆਰਥਿਕ ਤੰਗੀ ਕਾਰਨ ਆਪਣੀਆਂ ਗੱਡੀਆ ਵੇਚਣ ਲਈ ਮਜ਼ਬੂਰ ਹੋ ਰਹੇ ਹਨ ਟੈਕਸੀ ਮਾਲਕ

ਆਰਥਿਕ ਤੰਗੀ ਕਾਰਨ ਆਪਣੀਆਂ ਗੱਡੀਆ ਵੇਚਣ ਲਈ ਮਜ਼ਬੂਰ ਹੋ ਰਹੇ ਹਨ ਟੈਕਸੀ ਮਾਲਕ
ਕੰਮ ਨਾ ਹੋਣ ਕਾਰਨ ਨਹੀਂ ਦੇ ਪਾ ਰਹੇ ਗੱਡੀਆਂ ਦੀਆਂ ਕਿਸ਼ਤਾਂ
ਐਸ.ਏ.ਐਸ.ਨਗਰ, 1 ਅਗਸਤ (ਪਵਨ ਰਾਵਤ) ਕੋਰੋਨਾ ਮਾਹਾਂਮਾਰੀ ਦੇ ਚਲਦੇ ਠੱਪ ਹੋਏ ਕੰਮਕਾਜ ਦਾ ਟੈਕਸੀਆਂ ਦੇ ਕਾਰੋਬਾਰ ਤੇ ਬਹੁਤ ਉਲਟ ਅਸਰ ਪਿਆ ਹੈ ਜਿਸ ਕਾਰਨ ਜਿਆਦਾਤਰ ਟੈਕਸੀ ਮਾਲਕ ਆਪਣੀਆਂਗੱਡੀਆਂ ਵੇਚਣ ਲਈ ਮਜਬੂਰ ਹੋ ਚੁੱਕੇ ਹਨ ਪਰੰਤੂ ਕੋਈ ਖਰੀਦਦਾਰ ਨਾ ਮਿਲਣ ਕਾਰਨ ਉਹਨਾਂ ਦੀ ਪਰੇਸ਼ਾਨੀ ਹੋਰ ਵੀ ਵੱਧ ਗਈ ਹੈ| 
ਇਸ ਸਬੰਧੀ ਲਗਜ਼ਰੀ ਕੈਬ ਨਾ ਦੇ ਟੈਕਸੀਆਂ ਦਾ ਕਾਰੋਬਾਰ ਕਰਨ ਵਾਲੇ ਮੱਖਣ ਸਿੰਘ ਬੈਦਵਾਨ ਅਤੇ ਕਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਰੋਨਾ ਮਾਹਾਂਮਾਰੀ ਕਾਰਨ ਹੋਈ ਤਾਲਾਬੰਦੀ ਨਾਲ ਜਿੱਥੇ ਪਿੱਛਲੇ ਲੱਗਭੱਗ 4 ਮਹੀਨਿਆਂ ਤੋਂ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਉੱਥੇ ਗੱਡੀਆਂ ਦੀਆਂ ਪਹਿਲਾਂ ਤੋਂ ਚੱਲ ਰਹੀਆਂ ਕਿਸ਼ਤਾਂ ਕਾਰਣ ਉਨ੍ਹਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈ ਰਿਹਾ ਹੈ|
ਉਨ੍ਹਾਂ ਕਿਹਾ ਕਿ ਟੈਕਸੀ ਕਾਰੋਬਾਰ ਪੂਰੀ ਤਰ੍ਹਾਂ ਟੂਰਿਸਟਾਂ ਤੇ ਆਧਾਰਿਤ ਹੈ ਪਰੰਤੂ ਇਸ ਸਮੇਂ ਲੋਕ ਕੋਰੋਨਾ ਮਹਾਮਾਰੀ ਦੇ ਡਰ ਕਾਰਨ ਆਪਣੇ ਘਰਾਂ ਤੋਂ ਹੀ ਨਹੀਂ ਨਿਕਲ ਰਹੇ ਜਿਸ ਕਾਰਨ ਉਨ੍ਹਾਂ ਦੀਆਂ ਗੱਡੀਆਂ ਕਈ ਮਹੀਨਿਆਂ ਤੋਂ ਖਾਲੀ ਖੜ੍ਹੀਆਂ ਹਨ ਅਤੇ ਖਾਲੀ ਖੜ੍ਹੀਆਂ ਗੱਡੀਆਂ ਦੀਆਂ ਕਿਸ਼ਤਾਂ ਅਤੇ ਡਰਾਇਵਰਾਂ ਦੀਆਂ ਤਨਖਾਹਾਂ ਦੀ ਅਦਾਇਗੀ ਕਰਨੀ ਵੀ ਔਖੀ ਹੋ ਚੁੱਕੀ ਹੈ| 
ਇਸ ਮੌਕੇ ਇੱਕ ਹੋਰ ਕੈਬ ਚਾਲਕ ਨੇ ਦੱਸਿਆ ਕਿ ਉਨ੍ਹਾਂ ਦੇ ਕਾਰੋਬਾਰ ਵਿੱਚ ਆਈ ਗਿਰਾਵਟ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਅੱਜ ਉਸ ਨੇ ਸਵੇਰੇ 6 ਵਜੇ ਤੋਂ ਆਪਣੀ ਡਿਊਟੀ ਸ਼ੁਰੂ ਕੀਤੀ ਹੋਈ ਹੈ ਪ੍ਰੰਤੂ ਹੁਣ ਤੱਕ ਸਿਰਫ ਦੋ ਸੌ ਰੁਪਏ ਦਾ ਹੀ ਕੰਮ ਕੀਤਾ ਹੈ| ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿੱਚ ਉਹ ਆਪਣਾ ਅਤੇ ਗੱਡੀ ਦਾ ਖਰਚਾ               ਕਿਵੇਂ ਕੱਢਣ| ਉਨ੍ਹਾਂ ਕਿਹਾ ਕਿ ਕਈ ਕਾਰ ਚਾਲਕ ਆਪਣੀਆਂ ਗੱਡੀਆਂ ਵੇਚ ਚੁੱਕੇ ਹਨ ਅਤੇ ਕਈ ਵੇਚਣ ਲਈ ਤਿਆਰ ਹਨ| ਇੱਥੇ ਇਕੱਠੇ ਹੋਏ ਟੈਕਸੀ ਡ੍ਰਾਈਵਰ ਅਤੇ ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਬਰਬਾਦ ਹੋ ਰਹੇ ਕਾਰੋਬਾਰ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ ਕਿਸ਼ਤਾ ਵਿੱਚ ਰਿਆਇਤ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ|
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆ ਜਾਣ ਵਾਲਾ ਰੋਡ ਟੈਕਸ ਜਮਾਂ ਕਰਵਾਉਣ ਵਿੱਚ ਵੀ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ ਅਤੇ ਲੰਬੀਆਂ ਲਾਈਨਾਂ ਲੱਗੀਆਂ ਹੋਣ ਕਾਰਨ ਕਈ ਵਾਰ ਰੋਡ ਟੈਕਸ ਜਮ੍ਹਾਂ ਨਹੀਂ ਹੋ ਪਾਉਂਦਾ ਅਤੇ ਲੇਟ ਹੋਣ ਕਾਰਨ ਉਨ੍ਹਾਂ ਨੂੰ ਮਜਬੂਰਨ ਦਲਾਲਾਂ ਰਾਹੀਂ ਰੋਡ ਟੈਕਸ ਪੈਨਲਟੀ ਨਾਲ ਜਮ੍ਹਾ ਕਰਵਾਉਣਾ ਪੈਂਦਾ ਹੈ| ਉਨ੍ਹਾਂ ਮੰਗ ਕੀਤੀ ਕਿ ਮਹਾਮਾਰੀ ਦੇ ਇਸ ਦੌਰ ਵਿੱਚ ਸਰਕਾਰ ਵਲੋਂ  ਰੋਡ ਟੈਕਸ ਜਮ੍ਹਾਂ ਕਰਵਾਉਣ ਦਾ ਕੋਈ ਸਰਲ ਅਤੇ ਸਹੀ ਤਰੀਕਾ ਅਪਣਾਇਆ ਜਾਵੇ ਜਿਸ ਨਾਲ ਉਹਨਾਂ ਨੂੰ ਇਸ ਆਰਥਿਕ ਤੰਗੀ ਦੇ ਸਮੇਂ ਜੁਰਮਾਨੇ ਨਾ ਦੇਣੇ ਪੈਣ| ਇਸ ਮੌਕੇ ਜਗਦੇਵ ਸਿੰਘ, ਸੋਨੂ ਵੈਦਬਾਨ, ਸਾਹਿਲ ਮੁਹਾਲੀ, ਮਲੀਨ ਵੈਦਬਾਨ, ਬਲੂ ਵੈਦਬਾਨ, ਸਤਨਾਮ ਸਿੰਘ, ਕਰਮਜੀਤ ਭੁੱਲਰ, ਗੋਲਡੀ, ਦੀਪ, ਅਮਨ ਖਟੜਾ, ਮੌਨੂ, ਅੰਮ੍ਰਿਤ ਸਿੰਘ ਅਤੇ ਪ੍ਰੀਤ ਹਾਜਿਰ ਸਨ|

Leave a Reply

Your email address will not be published. Required fields are marked *