ਆਰਥਿਕ ਪੱਖੋਂ ਕਮਜੋਰ ਵਿਦਿਆਰਥੀਆਂ ਦੀ ਮਦਦ ਲਈ ਅਗੇ ਆਉਣ ਸਿਖਿਆ ਸੰਸਥਾਵਾਂ: ਬ੍ਰਹਮ ਮਹਿੰਦਰਾ

ਸਿਹਤ ਮੰਤਰੀ ਨੇ ਜਾਰੀ ਕੀਤਾ ਆਰੀਅਨਜ ਸਕਾਲਰਸ਼ਿਪ ਮੇਲੇ ਦਾ ਪੋਸਟਰ
ਐਸ ਏ ਐਸ ਨਗਰ, 7 ਜੁਲਾਈ (ਸ.ਬ.) ਆਰਥਿਕ ਮਜਬੂਰੀਆਂ ਕਾਰਣ ਆਮ ਆਦਮੀ ਲਈ ਉੱਚ ਸਿੱਖਿਆ ਪ੍ਰਾਪਤ ਕਰਨਾ ਬਹੁਤ ਔਖਾ ਹੋ ਗਿਆ ਹੈ ਅਤੇ ਅਜਿਹੇ ਵਿੱਚ ਸਿੱਖਿਆ ਸੰਸਥਾਨਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਯੋਗ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਉਣ ਅਤੇ ਅੱਗੇ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਵਜੀਫੇ ਦਾ ਪ੍ਰਬੰਧ ਕਰਨ| ਇਹ ਗੱਲ ਪੰਜਾਬ ਦੇ ਸਿਹਤ ਮੈਡੀਕਲ  ਐਜੂਕੇਸ਼ਨ ਐਂਡ ਰਿਸਰਚ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇੱਥੇ ਆਯੋਜਿਤ ਆਰੀਅਨਜ ਸਕਾਲਰਸ਼ਿਪ ਮੇਲੇ ਦੇ ਪ੍ਰੋਗਰਾਮ ਦੌਰਾਨ ਪੋਸਟਰ ਰਿਲੀਜ ਕਰਨ ਮੌਕੇ ਸੰਬੋਧਨ ਕਰਦਿਆਂ ਆਖੀ| ਉਹਨਾਂ  ਆਰੀਅਨਜ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਸਿੱਖਿਆ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਲੋੜਵੰਦ ਯੋਗ ਵਿਦਿਆਰਥੀਆਂ ਨੂੰ ਅੱਗੇ ਪੜ੍ਹਾਈ ਵਿੱਚ ਮਦਦ ਕਰਨ ਲਈ ਹਰ ਜਿਲ੍ਹੇ ਅਤੇ ਤਹਿਸੀਲ ਪੱਧਰ ਤੇ ਅਜਿਹੇ ਸਕਾਲਰਸ਼ਿਪ ਮੇਲਿਆਂ ਦਾ ਆਯੋਜਨ ਕਰਨਾ ਚਾਹੀਦਾ ਹੈ|
ਇਸ ਮੌਕੇ ਬੋਲਦਿਆਂ ਆਰੀਅਨਜ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਇਸ ਮੇਲੇ ਦਾ ਆਯੋਜਨ ਅਜਿਹੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦਿਵਾਉਣਾ ਹੈ| ਜਿਨ੍ਹਾਂ ਕੋਲ ਯੋਗਤਾ (ਚੰਗੇ ਨੰਬਰ) ਤਾਂ ਹੈ ਪ੍ਰੰਤੂ ਆਰਥਿਕ ਕਮਜੋਰੀ ਕਾਰਨ ਉਹ ਅੱਗੇ ਪੜ੍ਹਾਈ ਕਰਨ ਦੇ ਸਮਰੱਥ ਨਹੀਂ ਹਨ| ਉਹਨਾਂ ਦੱਸਿਆ ਕਿ ਇਸ ਵਜੀਫਾ ਸਕੀਮ ਦੇ ਤਹਿਤ 50 ਫੀਸਦੀ ਆਰੀਨਅਜ ਵੱਲੋਂ ਵਜੀਫੇ ਦੇ ਰੂਪ ਵਿੱਚ ਦਿਤੀ ਜਾਵੇਗੀ ਅਤੇ ਬਾਕੀ ਦੀ 50 ਫੀਸਦੀ ਵਿਦਿਆਰਥੀ ਨੂੰ ਐਜੂਕੇਸ਼ਨ ਵਜੋਂ ਲੋਨ ਦਿਤੀ  ਜਾਵੇਗੀ|

Leave a Reply

Your email address will not be published. Required fields are marked *