ਆਰਥਿਕ ਮੋਰਚੇ ਤੇ ਭਾਰਤ ਨੂੰ ਮਿਲੀ ਵੱਡੀ ਪ੍ਰਾਪਤੀ, ਮੂਡੀ ਨੇ ਸੁਧਾਰੀ ਭਾਰਤ ਦੀ ਰੈਂਕਿੰਗ

ਨਵੀਂ ਦਿੱਲੀ, 17 ਨਵੰਬਰ (ਸ.ਬ.) ਆਰਥਿਕ ਮੋਰਚੇ ਤੇ ਮੋਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ| ਵਿਸ਼ਵ ਬੈਂਕ ਦੀ ‘ਈਜ਼ ਆਫ ਡੂਇੰਗ ਬਿਜ਼ਨਸ’ ਸੂਚੀ ਵਿੱਚ 30 ਸਥਾਨਾਂ ਦੀ ਸ਼ਾਨਦਾਰ ਛਲਾਂਗ ਲਾ ਕੇ ਸਿੱਧੇ ਟਾਪ-100 ਵਿੱਚ ਸ਼ਾਮਲ ਹੋਏ ਭਾਰਤ ਲਈ ਇਕ ਹੋਰ ਚੰਗੀ ਖਬਰ ਆਈ ਹੈ| ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ 13 ਸਾਲ ਬਾਅਦ ਭਾਰਤ ਦੀ ਰੈਂਕਿੰਗ ਸੁਧਾਰ ਦਿੱਤੀ ਹੈ| ਅਮਰੀਕੀ ਰੇਟਿੰਗ ਏਜੰਸੀ ਮੂਡੀਜ਼ ਨੇ ਅੱਜ ਭਾਰਤ ਦੀ ਰੇਟਿੰਗ ‘2..3’ ਤੋਂ ਵਧਾ ਕੇ ‘2..2’ ਕਰ ਦਿੱਤੀ ਹੈ| ਇਸ ਤੋਂ ਪਹਿਲਾਂ ਮੂਡੀਜ਼ ਨੇ 2004 ਵਿੱਚ ਭਾਰਤ ਦੀ ਰੇਟਿੰਗ ਵਧਾਈ ਸੀ| ਹਾਲਾਂਕਿ ਕੁਝ ਕਾਰਨਾਂ ਦੇ ਮੱਦੇਨਜ਼ਰ 2015 ਵਿੱਚ ਭਾਰਤ ਦੀ ਆਰਥਿਕ ਦ੍ਰਿਸ਼ਟਤਾ ਨੂੰ ਸਕਾਰਾਤਮਕ ਤੋਂ ਸਥਿਰ ਕਰ ਦਿੱਤਾ ਸੀ| ਹੁਣ ਫਿਰ ਇਸ ਨੂੰ ਸਥਿਰ ਤੋਂ ਵਧਾ ਕੇ ਸਕਾਰਾਤਮਕ ਕਰ ਦਿੱਤਾ ਗਿਆ ਹੈ| ਇੱਥੇ ਵੱਡੀ ਗੱਲ ਇਹ ਹੈ ਕਿ ਵਿਰੋਧੀ ਧਿਰ ਵਾਲੇ ਨੋਟਬੰਦੀ ਅਤੇ ਜੀ. ਐਸ. ਟੀ. ਦੇ ਜਿਨ੍ਹਾਂ ਮੁੱਦਿਆਂ ਤੇ ਮੋਦੀ ਸਰਕਾਰ ਤੇ ਵਾਰ-ਵਾਰ ਨਿਸ਼ਾਨਾ ਲਾ ਰਹੇ ਹਨ ਉਥੇ ਹੀ ਮੂਡੀਜ਼ ਦੇ ਬਿਆਨ ਵਿੱਚ ਇਨ੍ਹਾਂ ਕਦਮਾਂ ਦੀ ਹੀ ਜਮ ਕੇ ਸ਼ਲਾਘਾ ਕੀਤੀ ਗਈ ਹੈ| ਕੌਮਾਂਤਰੀ ਰੇਟਿੰਗ ਏਜੰਸੀ ਨੇ ਆਰਥਿਕ ਮੋਰਚੇ ਤੇ ਭਾਰਤ ਸਰਕਾਰ ਦੇ ਕਦਮਾਂ ਨੂੰ ਦੇਖਦੇ ਹੋਏ ਰੇਟਿੰਗ ਵਿੱਚ ਸੁਧਾਰ ਕੀਤਾ ਹੈ| ਖਾਸ ਗੱਲ ਇਹ ਹੈ ਕਿ ਭਾਰਤ ਦੀ ਰੇਟਿੰਗ 13 ਸਾਲ ਬਾਅਦ ਵਧਾਈ ਗਈ ਹੈ| ‘2..3’ ਨਿਵੇਸ਼ ਦੇ ਨਜ਼ਰੀਏ ਨਾਲ ਸਭ ਤੋਂ ਹੇਠਲੇ ਦਰਜੇ ਦੀ ਰੇਟਿੰਗ ਹੈ ਜੋ ‘ਜੰਕ’ ਸਟੇਟਸ ਤੋਂ ਸਿਰਫ ਇਕ ਸਥਾਨ ਉਪਰ ਹੁੰਦੀ ਹੈ ਪਰ ਹੁਣ ਰੇਟਿੰਗ ਵਧਣ ਨਾਲ ਭਾਰਤ ਦੀ ਸਥਿਤੀ ਹੋਰ ਵੀ ਬਿਹਤਰ ਹੋਵੇਗੀ| ਮੂਡੀਜ਼ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜਿਵੇਂ-ਜਿਵੇਂ ਵਕਤ ਬੀਤਤਾ ਜਾਵੇਗਾ, ਭਾਰਤ ਦੀ ਵਿਕਾਸ ਦਰ ਵਿੱਚ ਤੇਜ਼ੀ ਆਵੇਗੀ| ਇਸ ਗੱਲ ਦੀ ਸੰਭਾਵਨਾ ਹੈ ਕਿ ਮੀਡੀਅਮ ਟਰਮ ਵਿੱਚ ਸਰਕਾਰ ਤੇ ਕਰਜ਼ੇ ਦਾ ਭਾਰ ਵੀ ਘੱਟ ਹੁੰਦਾ ਜਾਵੇਗਾ| ਮੂਡੀਜ਼ ਨੇ ਮਾਰਚ 2018 ਵਿੱਚ ਖਤਮ ਹੋ ਰਹੇ ਮੌਜੂਦਾ ਵਿੱਤੀ ਸਾਲ ਵਿੱਚ ਭਾਰਤ ਦੀ ਜੀ. ਡੀ. ਪੀ. 6.7 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਪ੍ਰਗਟਾਇਆ ਹੈ| ਹਾਲਾਂਕਿ ਜੀ. ਐਸ. ਟੀ. ਵਿੱਚ ਛੋਟੇ ਅਤੇ ਦਰਮਿਆਨੇ ਉਦਯੋਗਾਂ ਤੇ ਬਰਾਮਦਕਾਰਾਂ ਨੂੰ ਰਾਹਤ ਦੇਣ ਨਾਲ ਅਗਲੇ ਵਿੱਤੀ ਸਾਲ ਵਿੱਚ ਜੀ. ਡੀ. ਪੀ. ਗ੍ਰੋਥ 7.5 ਫੀਸਦੀ ਤਕ ਪਹੁੰਚ ਜਾਵੇਗੀ| ਰੇਟਿੰਗ ਏਜੰਸੀ ਨੇ ਕਿਹਾ ਕਿ ਭਾਰਤ ਵਿੱਚ ਹੋ ਰਹੇ ਆਰਥਿਕ ਸੁਧਾਰ ਵਿਕਾਸ ਦਰ ਨੂੰ ਤੇਜ਼ੀ ਦੇਣਗੇ| ਮੋਦੀ ਸਰਕਾਰ ਕੋਲ ਆਪਣੇ ਕਾਰਜਕਾਲ ਦਾ ਤਕਰੀਬਨ ਅੱਧਾ ਸਮਾਂ ਹੈ| ਉਮੀਦ ਹੈ ਕਿ ਸਰਕਾਰ ਸੁਧਾਰਾਂ ਨੂੰ ਲੈ ਕੇ ਵੱਡੇ ਫੈਸਲੇ ਲਵੇਗੀ| ਭਾਰਤ ਸਰਕਾਰ ਅਜੇ ਕਈ ਸੁਧਾਰਾਂ ਦਾ ਖਾਕਾ ਤਿਆਰ ਕਰ ਰਹੀ ਹੈ| ਜੇਕਰ ਇਨ੍ਹਾਂ ਨੂੰ ਸਹੀ ਸਮੇਂ ਤੇ ਲਾਗੂ ਕੀਤਾ ਗਿਆ ਤਾਂ ਦੇਸ਼ ਵਿੱਚ ਕਾਰੋਬਾਰ ਅਤੇ ਉਤਪਾਦਕਤਾ ਤਾਂ ਵਧੇਗੀ ਹੀ, ਨਾਲ ਹੀ ਵਿਦੇਸ਼ੀ ਨਿਵੇਸ਼ ਵੀ ਵਧੇਗਾ| ਉਸ ਨੇ ਕਿਹਾ ਕਿ ਭਾਰਤ ਦੇ ਸੁਧਾਰ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਉਨ੍ਹਾਂ ਵਿੱਚ ਝਟਕਾ ਸਹਿਣ ਕਰਨ ਦੀ ਤਾਕਤ ਹੈ, ਜੋ ਭਾਰਤ ਨੂੰ ਦੁਨੀਆ ਦੇ ਸਾਹਮਣੇ ਖੜ੍ਹੇ ਹੋਣ ਦੀ ਮਜ਼ਬੂਤੀ ਦਿੰਦੀ ਹੈ|

Leave a Reply

Your email address will not be published. Required fields are marked *