ਆਰਥਿਕ ਰੂਪ ਵਿੱਚ ਭਾਰਤ -ਚੀਨ ਸੰਬੰਧਾਂ ਵਿੱਚ ਮਜਬੂਰੀ

ਚੀਨ ਦੇ ਚਿੰਗਦਾਓ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਜਾਂ ਐਸਸੀਓ ਤੋਂ ਵੱਖ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਿਪੰਗ ਦੇ ਵਿਚਾਲੇ ਹੋਈ ਗੱਲਬਾਤ ਅਤੇ ਉਸ ਦੌਰਾਨ ਸੰਪੂਰਨ ਸਮਝੌਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਆਮ ਧਰਾਤਲ ਤੇ ਲਿਆਉਣ ਦੀ ਮਹੱਤਵਪੂਰਨ ਕੋਸ਼ਿਸ਼ ਮੰਨੀ ਜਾਵੇਗੀ| ਪ੍ਰਧਾਨਮੰਤਰੀ ਮੋਦੀ ਨੇ ਕਿਹਾ ਕਿ ਵੁਹਾਨ ਵਿੱਚ ਉਨ੍ਹਾਂ ਦੇ ਵਿਚਾਲੇ ਗੈਰ ਰਸਮੀ ਗੱਲਬਾਤ ਤੋਂ ਬਾਅਦ ਹੋਈ ਇਹ ਮੁਲਾਕਾਤ ਭਾਰਤ-ਚੀਨ ਦੋਸਤੀ ਨੂੰ ਹੋਰ ਮਜਬੂਤੀ ਦੇਵੇਗੀ| ਵੁਹਾਨ ਵਿੱਚ ਛੇ ਹਫ਼ਤੇ ਪਹਿਲਾਂ ਦੋਵਾਂ ਨੇਤਾਵਾਂ ਦੇ ਵਿਚਾਲੇ ਗੈਰ ਰਸਮੀ ਸਿਖਰ ਸੰਮੇਲਨ ਹੋਇਆ ਸੀ| ਵਰਤਮਾਨ ਮੀਟਿੰਗ ਉਸ ਤੋਂ ਬਾਅਦ ਦਾ ਅਗਲਾ ਕਦਮ ਹੈ| ਇਸ ਦੌਰਾਨ ਹੋਏ ਸਮਝੌਤੇ ਮਹੱਤਵੂਰਨ ਹਨ| ਇਸ ਵਿੱਚ ਪਹਿਲਾ ਹੈ ਭਾਰਤ ਤੋਂ ਗੈਰ ਬਾਸਮਤੀ ਚਾਵਲ ਨਿਰਯਾਤ ਕਰਨ ਤੇ ਚੀਨ ਦੀ ਸਹਿਮਤੀ| ਭਾਰਤ ਲੰਬੇ ਸਮੇਂ ਤੋਂ ਚੀਨ ਦੇ ਨਾਲ ਵਪਾਰ ਘਾਟਾ ਘੱਟ ਕਰਨ ਅਤੇ ਖੇਤੀਬਾੜੀ ਵਸਤਾਂ ਦੇ ਨਿਰਯਾਤ ਲਈ ਦਰਵਾਜਾ ਖੋਲ੍ਹਣ ਦੀ ਮੰਗ ਕਰ ਰਿਹਾ ਸੀ| ਧਿਆਨ ਰਹੇ ਇਸ ਸਮੇਂ ਚੀਨ ਦੇ ਨਾਲ ਭਾਰਤ ਦਾ ਵਪਾਰ ਘਾਟਾ 54 ਅਰਬ ਡਾਲਰ ਦੇ ਆਸਪਾਸ ਹੈ| ਪਿਛਲੇ ਚਾਰ ਸਾਲਾਂ ਵਿੱਚ ਭਾਰਤ ਤੋਂ ਚੀਨ ਦਾ ਨਿਰਯਾਤ 11 ਅਰਬ ਡਾਲਰ ਤੋਂ 14 ਅਰਬ ਡਾਲਰ ਹੋਇਆ ਹੈ, ਜਦੋਂਕਿ ਇਸ ਵਿੱਚ ਚੀਨ ਦਾ ਭਾਰਤ ਨੂੰ ਨਿਰਯਾਤ 32 ਅਰਬ ਡਾਲਰ ਤੋਂ ਵਧਕੇ 68 ਅਰਬ ਡਾਲਰ ਹੋ ਗਿਆ ਹੈ| ਇਹ ਨਹੀਂ ਕਿਹਾ ਜਾ ਸਕਦਾ ਕਿ ਵਪਾਰ ਘਾਟਾ ਇੱਕਦਮ ਪੂਰਾ ਹੋ ਜਾਵੇਗਾ, ਪਰ ਉਸ ਦਿਸ਼ਾ ਵਿੱਚ ਚੀਨ ਥੋੜ੍ਹਾ ਅੱਗੇ ਵਧਿਆ ਹੈ| ਇਸ ਤੋਂ ਪਹਿਲਾਂ ਉਸਨੇ ਭਾਰਤੀ ਦਵਾਈਆਂ ਦੇ ਆਯਾਤ ਦੀ ਆਗਿਆ ਦਿੱਤੀ ਸੀ| ਦੂਜਾ ਸਮਝੌਤਾ ਨਦੀਆਂ ਦੇ ਪਾਣੀ ਸਬੰਧੀ ਸੂਚਨਾਵਾਂ ਨਾਲ ਸਬੰਧਤ ਹੈ| ਹਾਲਾਂਕਿ ਨਵੇਂ ਸਮਝੌਤੇ ਤੋਂ ਜ਼ਿਆਦਾ ਵਿਸਤ੍ਰਿਤ ਸੂਚਨਾ ਭਾਰਤ ਨੂੰ ਉਪਲੱਬਧ ਹੋ ਸਕਦੀ ਹੈ| ਚੀਨ ਤੋਂ ਭਾਰਤ ਵੱਲ ਆਉਣ ਵਾਲੀਆਂ ਨਦੀਆਂ ਦਾ ਜਲ ਪੱਧਰ 15 ਮਈ ਤੋਂ 15 ਅਕਤੂਬਰ ਦੇ ਵਿੱਚ ਕਿੰਨਾ ਹੈ ਇਸਦੀ ਸੂਚਨਾ ਦਿੰਦਾ ਰਹੇਗਾ| ਨਾਲ ਹੀ ਪਾਣੀ ਦੀ ਗੁਣਵੱਤਾ ਬਾਰੇ ਵੀ| ਬ੍ਰਹਮਪੁਤਰ ਨਦੀ ਦਾ ਉਦਗਮ ਥਾਂ ਚੀਨ ਹੈ| ਉਸ ਵਿੱਚ ਹਰ ਸਾਲ ਆਉਣ ਵਾਲੇ ਹੜ੍ਹ ਨਾਲ ਪੂਰਬ ਉੱਤਰ ਦੇ ਰਾਜ ਪ੍ਰੇਸ਼ਾਨ ਰਹਿੰਦੇ ਹਨ| ਚੀਨ ਜਲ ਪੱਧਰ ਵਧਣ ਦੇ ਨਾਲ ਹੀ ਸਾਨੂੰ ਸੂਚਨਾ ਦੇਣੀ ਸ਼ੁਰੂ ਕਰੇਗਾ ਤਾਂ ਅਸੀਂ ਹੜ੍ਹ ਆਉਣ ਤੋਂ ਪਹਿਲੇ ਚੇਤੰਨ ਹੋ ਸਕਦੇ ਹਾਂ| ਤੀਜੀ ਸਹਿਮਤੀ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਲਈ ਇੱਕ ਤੰਤਰ ਬਣਾਉਣ ਤੇ ਹੋਈ ਜਿਸਦੇ ਮੁੱਖੀ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਹੋਣਗੇ| ਇਸ ਵਿੱਚ ਸੰਪਰਕ ਵਧਾਉਣ ਲਈ ਫਿਲਮ, ਸੰਸਕ੍ਰਿਤੀ, ਯੋਗ, ਕਲਾ, ਪਾਰੰਪਰਕ ਭਾਰਤੀ ਦਵਾਈਆਂ ਆਦਿ ਦੀ ਚਰਚਾ ਕੀਤੀ ਗਈ ਹੈ| ਹੁਣ ਤੱਕ ਚੀਨ ਅਤੇ ਭਾਰਤ ਦੇ ਲੋਕਾਂ ਦੇ ਵਿਚਾਲੇ ਜਿਵੇਂ ਦਾ ਮੇਲ-ਜੋਲ ਹੋਣਾ ਚਾਹੀਦਾ ਹੈ ਨਹੀਂ ਹੋ ਪਾਇਆ ਹੈ| ਤਾਂ ਉਮੀਦ ਕਰਨੀ ਚਾਹੀਦੀ ਹੈ ਕਿ ਇਸ ਤੰਤਰ ਦੀ ਸਥਾਪਨਾ ਤੋਂ ਬਾਅਦ ਇਸ ਵਿੱਚ ਵਾਧਾ ਹੋਵੇਗਾ|
ਨਵੀਨ ਭਾਰਤੀ

Leave a Reply

Your email address will not be published. Required fields are marked *