ਆਰਮਜ਼ ਐਕਟ ਮਾਮਲੇ ਵਿੱਚ ਸਲਮਾਨ ਖਾਨ ਬਰੀ

ਮੁੰਬਈ, 18 ਜਨਵਰੀ (ਸ.ਬ.) ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਹਿਰਨ ਸ਼ਿਕਾਰ ਨਾਲ ਜੁੜੇ 18 ਸਾਲ ਪੁਰਾਣੇ ਆਰਮਜ਼ ਐਕਟ ਮਾਮਲੇ ਦਾ ਅੱਜ ਫੈਸਲਾ ਹੋ ਗਿਆ ਹੈ| ਆਰਮਜ਼ ਐਕਟ ਮਾਮਲੇ ਵਿੱਚ ਸਲਮਾਨ ਖਾਨ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ| ਅੱਜ ਇਸ ਕੇਸ ਵਿੱਚ ਸੁਣਵਾਈ ਲਈ ਸਲਮਾਨ ਖਾਨ ਆਪਣੀ ਭੈਣ ਅਲਵੀਰਾ ਅਤੇ ਕੁਝ ਵਕੀਲਾਂ ਸਮੇਤ ਬੀਤੇ ਦਿਨੀਂ ਸ਼ਾਮ ਨੂੰ ਹੀ ਜੋਧਪੁਰ ਪਹੁੰਚ ਗਿਆ ਸੀ| ਜੱਜ ਨੂੰ ਫੈਸਲਾ ਸੁਣਾਉਣ ਵਿੱਚ ਸਿਰਫ 5 ਮਿੰਟ ਦਾ ਸਮਾਂ ਲੱਗਾ| ਸਲਮਾਨ ਖਾਨ ਖਿਲਾਫ ਆਰਮਜ਼ ਐਕਟ ਦੇ ਤਹਿਤ ਜੋਧਪੁਰ ਦੀ ਸੈਸ਼ਨ ਕੋਰਟ ਵਿੱਚ ਮਾਮਲਾ ਚਲਾਇਆ ਜਾ ਰਿਹਾ ਸੀ| ਅੱਜ ਸਵੇਰੇ 10:30 ਵਜੇ ਫੈਸਲਾ ਸੁਣਾਉਣ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਪਰ ਸਲਮਾਨ ਕਰੀਬ 1 ਘੰਟਾ ਦੇਰੀ ਨਾਲ ਪਹੁੰਚਿਆ ਸੀ| ਫੈਸਲੇ ਦੌਰਾਨ ਸਲਮਾਨ ਦੀ ਭੈਣ ਅਲਵੀਰਾ ਉਸ ਨਾਲ ਮੌਜੂਦ ਸੀ|

Leave a Reply

Your email address will not be published. Required fields are marked *