ਆਰੀਅਨਜ਼ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਲਿਆ ਸਿੱਖਿਆ ਸੰਵਾਦ ਵਿੱਚ ਹਿੱਸਾ

ਐਸ ਏ ਐਸ ਨਗਰ, 28 ਅਗਸਤ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰੜੀਗੜ੍ਹ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਜੁਆਇੰਟ ਐਸੋਸੀਏਸ਼ਨ ਆਫ ਕਾਲੇਜਿਜ (ਜੈਕ) ਅਤੇ ਐਜੂਕੇਸ਼ਨ ਪਰਮੋਸ਼ਨ ਫਾਰ ਸੂਸਾਇਟੀ (ਈਪੀਐਸਆਈ) ਵੱਲੋਂ ਆਯੋਜਿਤ ਸਿੱਖਿਆ ਸੰਵਾਦ ਵਿੱਚ ਹਿੱਸਾ ਲਿਆ| ਇਸ ਮੌਕੇ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ, ਡਾ. ਰਮੇਸ਼ ਪੋਖਰੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਰਾਜ ਸਿੱਖਿਆ ਮੰਤਰੀ, ਡਾ ਸੰਜੇ ਸ਼ਾਮ ਰਾਓ ਧੋਤਰੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ| ਇਸ ਸਿੱਖਿਆ ਸੰਵਾਦ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ                ਦੇ ਤਕਰੀਬਨ 10,000 ਵਿਦਿਆਰਥੀਆਂ ਨੇ ਭਾਗ ਲਿਆ| ਇਸ ਮੌਕੇ ਡਾ ਅੰਸ਼ੂ ਕਟਾਰੀਆ ਨੇ ਦੂਜੇ ਤਕਨੀਕੀ ਸੈਸ਼ਨ ਵਿਚ ਵਿਚੋਲਗੀ ਕੀਤੀ| ਪਹਿਲੇ ਸੈਸ਼ਨ ਵਿਚ ਸਰਦਾਰ ਸਤਨਾਮ ਸਿੰਘ ਸੰਧੂ, ਸਰਦਾਰ ਜਗਜੀਤ ਸਿੰਘ, ਡਾ ਗੁਰਮੀਤ ਸਿੰਘ ਧਾਲੀਵਾਲ, ਸ੍ਰੀ ਅਸ਼ੋਕ ਮਿੱਤਲ, ਡਾ ਐਚ ਚਤੁਰਵੇਦੀ ਮੌਜੂਦ ਸਨ ਅਤੇ ਦੂਜੇ ਸੈਸ਼ਨ ਵਿੱਚ ਡਾ ਮਬਧੂ ਚਿਤਕਾਰਾ ਅਤੇ ਸ਼੍ਰੀ ਸ਼ੰਕਰ ਵਨਵਰਾਯ ਮੌਜੂਦ ਸਨ|
ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ-2020’ ਦਾ ਟੀਚਾ ਪੇਸ਼ੇਵਰ ਸਿੱਖਿਆ ਸਮੇਤ ਉਚੇਰੀ ਸਿੱਖਿਆ ਵਿੱਚ ਕੁੱਲ ਦਾਖ਼ਲਾ ਦਰ ਨੂੰ 2035 ਤੱਕ ਵਧਾ ਕੇ ਸਾਲ 50 ਫ਼ੀਸਦੀ ਕਰਨ ਦਾ ਟੀਚਾ ਮਿੱਥਿਆ ਹੈ ਜਦਕਿ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ 3.5 ਤੋਂ 4 ਕਰੋੜ ਨਵੀਂਆਂ ਸੀਟਾਂ ਜੋੜਨ ਦਾ ਟੀਚਾ ਵੀ ਨਵੀਂ ਸਿੱਖਿਆ ਨੀਤੀ ਦਾ ਹਿੱਸਾ ਹੈ|
ਉਹਨਾਂ ਕਿਹਾ ਕਿ ਇਸ ਨੀਤੀ ਦਾ ਖਰੜਾ ਤਿਆਰ ਕਰਦੇ ਸਮੇਂ ਭਾਰਤ ਦੇ ਪਿੰਡ ਤੋਂ ਲੈ ਕੇ ਸੰਸਦ ਤੱਕ, ਜਿਸ ਵਿੱਚ 33 ਕਰੋੜ ਵਿਦਿਆਰਥੀਆਂ, 1 ਕਰੋੜ ਤੋਂ ਵੱਧ ਸਿਖਿਆ ਸ਼ਾਸ਼ਤਰੀਆਂ ਅਤੇ ਇੱਕ ਹਜ਼ਾਰ ਤੋਂ ਵੱਧ ਕੁਲਪਤੀਆਂ ਨੇ ਵਿਚਾਰ ਅਤੇ ਸੁਝਾਅ ਦਰਸਾਏ ਹਨ ਅਤੇ ਸਵਾ ਦੋ ਲੱਖ ਤੋਂ ਵੱਧ ਸੁਝਾਵਾਂ ਦੀ ਸਮੀਖਿਆ ਤੇ ਮੁਲਾਂਕਣ ਕੀਤਾ ਗਿਆ ਹੈ|

Leave a Reply

Your email address will not be published. Required fields are marked *