ਆਰੀਅਨਜ਼ ਵਿਖੇ ਕਰਵਾ ਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ


ਐਸ ਏ ਐਸ ਨਗਰ, 4 ਨਵੰਬਰ (ਸ. ਬ.) ਆਰੀਅਨਜ ਗਰੁੱਪ ਆਫ ਕਾਲੇਜਿਜ, ਰਾਜਪੁਰਾ, ਵਿਖੇ ਅੱਜ ਕਰਵਾ ਚੌਥ ਨੂੰ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ| ਇਸ ਮੌਕੇ ਥਾਲੀ ਮੇਕਿੰਗ, ਨੇਲ-ਆਰਟ ਅਤੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ| 
ਇਸ ਦੌਰਾਨ ਕੇਜਅ ਦੇ ਮਹਿਲਾ ਸਟਾਫ ਨੇ ਇਸ ਦਿਨ ਨੂੰ ਹੋਰ ਖਾਸ ਬਣਾਉਣ ਲਈ ਸਮੂਹਾਂ ਵਿੱਚ ਗਾਣੇ ਗਾਏ ਅਤੇ ਡਾਂਸ ਵੀ ਕੀਤਾ| ਡਾ ਪਰਵੀਨ ਕਟਾਰੀਆ, ਡਾਇਰੈਕਟਰ ਜਨਰਲ, ਆਰੀਅਨਜ਼ ਗਰੁੱਪ ਆਫ਼ ਕਾਲਿਜਜ ਨੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਤੋਹਫੇ ਵੰਡੇ|

Leave a Reply

Your email address will not be published. Required fields are marked *