ਆਰੀਅਨਜ਼ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਸੋਲਰ ਕਿਸ਼ਤੀ ਬਣਾਈ

ਐਸ ਏ ਐਸ ਨਗਰ, 8 ਅਗਸਤ (ਸ.ਬ.) ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ, ਰਾਜਪੁਰਾ ਦੇ 12 ਵਿਦਿਆਰਥੀਆਂ ਨੇ ਇੱਕ ਸੋਲਰ ਕਿਸ਼ਤੀ ਦਾ ਵਿਕਾਸ ਕੀਤਾ ਹੈ|
ਆਰੀਅਨਜ਼ ਜੰਮੂ ਕਸ਼ਮੀਰ ਦੇ ਬੀ.ਟੈਕ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਦਾਨਿਸ਼ ਸਫੀ, ਬਿਲਾਲ ਅਹਿਮਦ ਸ਼ਾਹ, ਉਮਰ ਫਾਰੂਕ, ਮੁਸਕਾਨ ਕਾਦਿਰ ਅਤੇ ਹੋਰ ਟੀਮ ਮੈਂਬਰਾਂ ਦੇ ਨਾਲ 150 ਕਿਲੋਗ੍ਰਾਮ ਵਜ਼ਨ ਭਾਰ ਦੀ ਸਮੱਰਥਾ ਦੇ ਨਾਲ ਦੋ ਸੀਟਾਂ ਦੀ ਇਹ ਕਿਸ਼ਤੀ ਬਣਾਈ ਹੈ| ਇਹ ਕਿਸ਼ਤੀ ਦੇਵਧਾਰ ਫ੍ਰੇਮ ਅਤੇ ਪਲਾਈਵੁੱਡ ਬਾਡੀ ਦੀ ਬਣੀ ਹੈ ਜਿਸ ਵਿੱਚ ਸਟੀਅਰਿੰਗ ਸਿਸਟਮ ਸਾਹਮਣੇ ਹੈ|
ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ. ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਸ਼ਲਾਘਾ ਕੀਤੀ ਜੋ ਪਿਛਲੇ ਮਹੀਨੇ ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ| ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਮਨੁੱਖੀ ਥਕਾਵਟ ਨੂੰ ਘੱਟ ਕਰਨਾ ਅਤੇ ਨਵਿਆਉਣਯੋਗ ਊਰਜਾ ਦੇ ਸਾਧਨਾਂ ਦੀ ਅਸਰਦਾਰ ਵਰਤੋਂ ਕਰਨਾ ਹੈ| ਉਹਨਾਂ ਕਿਹਾ ਕਿ ਜੰਮੂ ਅਤੇ ਕਸ਼ਮੀਰ ਤੋਂ 1800 ਤੋ ਵੱਧ ਵਿਦਿਆਰਥੀ ਕਾਲਜ ਵਿੱਚ ਪੜ ਰਹੇ ਹਨ ਜੋ ਸਾਰੇ ਖੇਤਰਾਂ ਵਿੱਚ ਵਧੀਆਂ ਕੰਮ ਕਰ ਰਹੇ ਹਨ|
ਉਹਨਾਂ ਦੱਸਿਆ ਕਿ ਇਹ ਕਿਸ਼ਤੀ 7 ਫੁੱਟ 2 ਇੰਚ ਲੰਬੀ, 3 ਫੁੱਟ 6 ਇੰਚ ਚੌੜੀ ਅਤੇ 1 ਫੁੱਟ 4 ਇੰਚ ਡੂੰਘੀ ਹੈ| 12 ਵੋਲਟਸ ਦੀ ਚਾਰ ਬੈਟਰੀ ਅਤੇ 75 ਵਾਟਸ ਦੇ 4 ਸੌਰ ਪੈਨਲ ਨੂੰ ਇਸ ਕਿਸ਼ਤੀ ਦੇ ਸ਼ਿਖਰ ਤੇ ਲਗਾਇਆ ਗਿਆ ਹੈ| ਇਸ ਕਿਸ਼ਤੀ ਨੂੰ 48 ਵੋਲਟਸ, 900 ਵਾੱਟਸ ਦੇ ਡੀਸੀ ਮੋਟਰ ਨਾਲ ਸੰਚਾਲਿਤ ਕੀਤਾ ਗਿਆ ਹੈ|

Leave a Reply

Your email address will not be published. Required fields are marked *