ਆਰੀਅਨਜ਼ ਕਾਲਜ ਨੂੰ ‘ਕੌਸ਼ਲ ਵਿਕਾਸ ਕੋਰਸਿਸ’ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ

ਐਸ. ਏ. ਐਸ ਨਗਰ, 13 ਜੁਲਾਈ (ਸ.ਬ.) ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ ਆਈ ਸੀ ਟੀ ਈ) ਅਤੇ ਮਨੁੱਖੀ ਸਰੋਤ ਵਿਕਾਸ ਵਿਭਾਗ, ਨਵੀਂ ਦਿੱਲੀ ਨੇ ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ, ਰਾਜਪੁਰਾ ਨੂੰ ”ਕੌਸ਼ਲ ਵਿਕਾਸ ਕੋਰਸਿਸ” ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ| ਇਹਨਾਂ ਕੋਰਸਾਂ ਦੇ ਅਧੀਨ ਚੁਣੇ ਹੋਏ ਵਿਦਿਆਰਥੀਆਂ ਨੂੰ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਉਹਨਾਂ ਦੇ ਪੂਰੇ ਕੋਰਸ ਦੀ ਫੀਸ ਏ ਆਈ ਸੀ ਟੀ ਈ ਵੱਲੋਂ ਦਿੱਤੀ ਜਾਵੇਗੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰੀਅਨਜ਼ ਗਰੁੱਪ ਆਫ ਕਾਲਜਿਸ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਦੱਸਿਆ ਕਿ ਇਸ ਸੰਬੰਧੀ ਕੰਸਟ੍ਰਕਸ਼ਨ ਬ੍ਰਾਂਚ ਵਿੱਚ, ਅਸਿਸਟੈਂਟ ਸਰਵੇਵਰ ਅਤੇ ਹੈਲਪਰ ਕੰਸਟ੍ਰਕਸ਼ਨ ਪੇਂਟਰ ਕੋਰਸਿਸ ਦਿੱਤੇ ਗਏ ਹਨ ਅਤੇ ਆਟੋਮੋਟਿਵ ਬ੍ਰਾਂਚ ਵਿੱਚ ਕਲੱਚ ਸਪੈਸ਼ਲਿਸਟ, ਵੈਲਡਿੰਗ ਟੈਕਨੀਸ਼ਿਅਨ ਲੈਵਲ 4, ਬ੍ਰੇਕ ਸਪੈਸ਼ਲਿਸਟ, ਫੋਰਜਿੰਗ ਆਪਰੇਟਰ, ਲੱਥੇ ਆਪਰੇਟਰ ਕੋਰਸਿਸ ਦੀ ਪ੍ਰਵਾਨਗੀ ਦਿੱਤੀ ਗਈ ਹੈ| ਇਸ ਤੋ ਇਲਾਵਾ ਇਲੈਕਟ੍ਰੋਨਿਕਸ ਵਿੱਚ ਸੋਲਰ ਪੈਨਲ ਇੰਸਟਾਂਲੈਸ਼ਨ ਟੈਕਨੀਸ਼ਿਅਨ, ਐਲ ਈ ਡੀ ਲਾਈਟ ਰਿਪੇਅਰ ਟੈਕਨੀਸ਼ਿਅਨ, ਟੀ ਵੀ ਰਿਪੇਅਰ ਟੈਕਨੀਸ਼ਿਅਨ, ਰਿਪੇਅਰ ਟੈਕਨੀਸ਼ਿਅਨ ਕੋਰਸ ਵੀ ਦਿੱਤੇ ਗਏ ਹਨ|
ਉਹਨਾਂ ਕਿਹਾ ਕਿ ਏਆਈਸੀਟੀਈ ਦੀ ਇੱਕ ਚੰਗੀ ਪਹਿਲ ਹੈ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਫੰਡ ਦੀ ਕਮੀ ਦੇ ਕਾਰਣ ਆਪਣੀ ਤਕਨੀਕੀ ਸਿੱਖਿਆ ਜਾਰੀ ਨਹੀ ਰੱਖ ਸਕਦੇ, ਉਹ ਹੁਣ ਉੱਚ ਮੁਹਾਰਤ ਆਧਾਰਿਤ ਕੋਰਸਾਂ ਵਿੱਚ ਆਪਣਾ ਕੈਰੀਅਰ ਬਣਾ ਸਕਦੇ ਹਨ|
ਆਰੀਅਨਜ਼ ਕੌਸ਼ਲ ਵਿਕਾਸ ਸੈਂਟਰ ਦੀ ਮੁਖੀ, ਮਿਸ ਮੋਨਿਕਾ ਰਾਣਾ ਨੇ ਕਿਹਾ ਕਿ ਕੰਸਟ੍ਰਕਸ਼ਨ ਨਾਲ ਸੰਬੰਧਿਤ ਕੋਰਸਾਂ ਦੀ ਯੋਗਤਾ ਪੰਜਵੀਂ ਪਾਸ, ਆਈਟੀ ਕੋਰਸਾਂ ਦੇ ਲਈ 10/12ਵੀਂ, ਆਟੋਮੈਟਿਵ ਦੇ ਲਈ 10ਵੀਂ/ਆਈਟੀਆਈ ਅਤੇ ਇਲੈਕਟ੍ਰੋਨਿਕਸ ਦੇ ਲਈ ਯੋਗਤਾ 10ਵੀਂ/12ਵੀਂ/ਆਈਟੀਆਈ ਹੈ| ਜ਼ਿਕਰਯੋਗ ਹੈ ਕਿ ਏਆਈਸੀਟੀ ਨੇ ਆਰੀਅਨਜ਼ ਨੂੰ 10 ਕੋਰਸਾਂ ਲਈ ਪ੍ਰਵਾਨਗੀ ਦਿੱਤੀ ਹੈ ਅਤੇ ਕੋਰਸਾਂ ਦੇ ਪੂਰਾ ਹੋਣ ਤੋਂ ਬਾਅਦ ਰੁਜ਼ਗਾਰ ਵੀ ਪ੍ਰਦਾਨ ਕੀਤਾ ਜਾਵੇਗਾ| ਇਨ੍ਹਾਂ ਹੁਨਰ ਵਿਕਾਸ ਕੋਰਸਾਂ ਦੇ ਮੁਕੰਮਲ ਹੋਣ ਤੋਂ ਬਾਅਦ ਵਿਦਿਆਰਥੀ ਭਾਰਤ ਵਿਚ ਜਾਂ ਵਿਦੇਸ਼ ਵਿਚ ਕੰਮ ਕਰਨ ਦੇ ਪਾਤਰ ਹੋਣਗੇ|

Leave a Reply

Your email address will not be published. Required fields are marked *