ਆਰੀਅਨਜ਼ ਕਾਲਜ ਨੇ ਕਰਵਾਇਆ ਨੌਕਰੀ ਮੇਲਾ

ਐਸ ਏ ਐਸ ਨਗਰ, 19 ਜਨਵਰੀ (ਸ.ਬ.) ਪੇਟੀਐਮ, ਪੰਪਕਾਰਟ ਦੇ ਨਾਲ 25 ਹੋਰ ਕੰਪਨੀਆਂ ਨੇ ਅੱਜ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਦੁਆਰਾ ਆਯੋਜਿਤ            40ਵੇਂ ਆਰੀਅਨਜ਼ ਜੋਬ ਫੈਸਟ ਵਿੱਚ ਹਿੱਸਾ ਲਿਆ| ਇਸ ਵਿੱਚ 25 ਕੰਪਨੀਆਂ ਵੱਲੋ 2500 ਉਮੀਦਵਾਰਾਂ ਵਿੱਚੋਂ 250 ਨੂੰ ਸ਼ਾਰਟਲਿਸਟ ਕੀਤਾ ਗਿਆ|
ਆਰੀਅਨਜ਼ ਗਰੁੱਪ ਦੇ ਰਜਿਸਟਰਾਰ, ਬੀ.ਐਸ.ਸਿੱਧੂ ਨੇ ਉਮੀਦਵਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਦੇ ਸ਼ਿੱਦਤ ਵਾਲੇ ਮੁਕਾਬਲੇ ਦੇ ਮਾਹੋਲ ਵਿੱਚ ਉਮੀਦਵਾਰਾਂ ਨੂੰ ਸਮਾਰਟ ਹੋਣਾ ਚਾਹੀਦਾ ਹੈ ਅਤੇ ਅਗਾਹਵਾਧੂ ਸੋਚ ਰੱਖਣੀ ਚਾਹੀਦੀ ਹੈ|
ਸਿੱਧੂ ਨੇ ਅੱਗੇ ਕਿਹਾ ਕਿ  ਪੇਟੀਐਮ  ਤੋ ਇਲਾਵਾ ਅੰਬਰ ਵੈਬਸੋਫਟ, ਟੈਕ ਹਿੰਦੁਸਤਾਨ ਸੋਲੂਸਨਜ਼ ਪ੍ਰਾਈਵੇਟ ਲਿਮ:, ਬਲੁਚਿਪ ਟੈਕ ਇੰਡੀਆ ਪ੍ਰਾਈਵੇਟ  ਲਿਮ:, ਐਂਗਲ ਬਰੋਕਿੰਗ ਲਿਮ: ਜੀਸੀਐਸ ਕੰਪਿਊਟਰ ਟੈਕ ਪ੍ਰਾਈਵੇਟ ਲਿਮ:, ਟਰਾਂਸ ਇੰਡੀਆਂ ਫਾਇਨਾਂਸ਼ਲ ਸਰਵਸਿਸ , ਲਿੰਗਾਸੋਫਟ ਐਜੁਟੈਕ ਪ੍ਰਾਈਵੇਟ ਲਿਮ:, ਪ੍ਰਾਇਮਰੀ                  ਐਸਟੇਟਸ ਐਂਡ ਡਿਵਲਪਰਸ  ਪ੍ਰਾਈਵੇਟ ਲਿਮ: ਆਦਿ ਮੰਨੀ-ਪ੍ਰਮੰਨੀ ਕੰਪਨੀਆਂ ਨੇ ਸਲਾਨਾ ਸੈਲਰੀ ਪੈਕੇਜ 5 ਲੱਖ ਦੀ ਪੇਸ਼ਕਸ਼ ਕੀਤੀ|
ਇਸ ਸਮਾਗਮ ਵਿੱਚ ਪਟੇਲ ਮੈਮੋਰਿਅਲ ਕਾਲੇਜਿਸ; ਰਿਮਟ; ਡੇ ਈ ਵੀ ਕਾਲੇਜ, ਅੰਬਾਲਾ; ਗੁਰੂ   ਜਮਦੇਸ਼ਵਰ ਯੂਨੀਵਰਸਿਟੀ, ਹਿਸਾਰ;  ਕਾਲੇਜ ਆਫ ਇੰਜਨੀਅਰਿੰਗ ਰੁੜਕੀ; ਲੁਧਿਆਣਾ ਗਰੁੱਪ ਆਫ ਕਾਲੇਜਿਸ, ਕੁਰੂਕਸ਼ੇਤਰਾ ਯੂਨੀਵਰਸਿਟੀ; ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਨੇ ਇਸ ਜੋਬ ਫੈਸਟ ਵਿੱਚ ਹਿੱਸਾ ਲਿਆ|

Leave a Reply

Your email address will not be published. Required fields are marked *