ਆਰੀਅਨਜ਼ ਕਾਲਜ ਵਿਖੇ ਡਿਜ਼ੀਟਲ ਸਵੈ ਰੱਖਿਆ ਬਾਰੇ ਵਰਕਸ਼ਾਪ ਲਗਾਈ

ਰਾਜਪੁਰਾ, 9 ਨਵੰਬਰ (ਸ.ਬ.) ਆਰੀਅਨਜ਼ ਕਾਲਜ ਆਫ ਇੰਜਨੀਅਰਿੰਗ, ਰਾਜਪੁਰਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਆਪਣੇ ਕੈਪਸ ਵਿੱਚ ”ਡਿਜ਼ਿਟਲ ਸਵੈ ਰੱਖਿਆ” ਵਿਸ਼ੇ ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ| ਬੀ.ਟੈਕ (ਸੀਐਸਈ) ਅਤੇ ਬੀ ਸੀ ਏ ਦੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ| ਇਸ ਮੌਕੇ ਸਾਈਬਰ ਡਿਫੈਂਸ ਇੰਟੈਲੀਜੈਂਸ ਦੇ ਫਾਊਂਡਰ ਅਤੇ ਡਾਇਰੇਕਟਰ ਸ੍ਰ. ਲਵਜੋਤ ਸਿੰਘ ਛਾਬੜਾ ਮੁੱਖ ਬੁਲਾਰੇ ਸਨ|
ਸ੍ਰ. ਲਵਜੋਤ ਸਿੰਘ ਛਾਬੜਾ ਨੇ ਸਾਈਬਰ ਸੁਰੱਖਿਆ ਵਿੱਚ 15 ਵੱਖ-ਵੱਖ ਖੇਤਰਾਂ ਵੈਬ ਅਧਾਰਿਤ ਸੁਰੱਖਿਆ, ਐਨ/ਡਬਲਿਊ ਸੁਰੱਖਿਆ, ਸਰਵਰ ਸੁਰੱਖਿਆ, ਫੋਰਂੈਸਿਕ ਸੁਰੱਖਿਆ ਬਾਰੇ ਜਾਣਕਾਰੀ ਦਿਤੀ| ਉਹਨਾਂ ਐਡ੍ਰਾਇਡ ਮੋਬਾਇਲ ਫੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਸਿਰਫ ਸਮਾਰਟ ਫੌਨ ਦੀਆਂ ਵਿਸ਼ੇਸ਼ਤਾਵਾਂ ਨੂੰ ਪਸੰਦ ਕਰਦੇ ਹਾਂ ਪਰ ਸੁਰੱਖਿਆ ਅਤੇ ਗੋਪਨੀਅਤਾ ਦੀ ਪਰਵਾਹ ਨਹੀਂ ਕਰਦੇ|

Leave a Reply

Your email address will not be published. Required fields are marked *