ਆਰੀਅਨਜ਼ ਕਾਲਜ ਵਿਖੇ ਸੰਗੀਤ ਮੁਕਾਬਲੇ ਦਾ ਆਯੋਜਨ

ਐਸ ਏ ਐਸ ਨਗਰ, 7 ਮਾਰਚ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲਜ, ਰਾਜਪੁਰਾ ਵਿਖੇ ਦੋ ਰੋਜ਼ਾਂ ਪੰਜਾਬੀ ਸੰਗੀਤ ਮੇਲੇ ਦਾ ਆਯੋਜਨ ਕੀਤਾ|
40 ਤੋ ਜਿਆਦਾ ਕਲਾਕਾਰਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਜਿਹਨਾਂ ਵਿੱਚ ਹੰਸ ਰਾਜ ਹੰਸ, ਨਵਰਾਜ ਹੰਸ, ਯੁਵਰਾਜ ਹੰਸ, ਪਰਮਿਸ਼ ਵਰਮਾ, ਸੁਨੰਦਾਂ ਸ਼ਰਮਾ, ਬੀ ਪਰਾਕ, ਅਰਮਾਨ ਬੇਦਿਲ, ਸੱਜਨ ਆਦਿਬ, ਗੁਰਨਜਾਰ ਚੱਢਾ, ਜੈਸਮੀਨ ਸੰਦਲ, ਡੀਜੇ ਫਲੋ, ਸਾਰਾ ਗੁਰਪਾਲ ਆਦਿ ਸ਼ਾਮਿਲ ਹਨ|
ਆਰੀਅਨਜ਼ ਗਰੁੱਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਗੀਤਮਈ ਸ਼ਾਮ ਵਿੱਚ ਪੂਰੇ ਉੱਤਰ ਭਾਰਤ ਤੋ 12,000 ਤੋ ਜਿਆਦਾ ਲੋਕਾਂ ਨੇ ਵੱਖ-ਵੱਖ ਫਨ ਗੇਮਸ, ਗਤੀਵਿਧੀਆਂ ਵਿੱਚ ਹਿੱਸਾ ਲਿਆ|

Leave a Reply

Your email address will not be published. Required fields are marked *