ਆਰੀਅਨਜ਼ ਕੈਂਪਸ ਵਿੱਚ ‘ਡ੍ਰਗਸ ਦੀ ਦੁਰਵਰਤੋਂ ਦੇ ਕਾਰਣ ਅਤੇ ਨੁਕਸਾਨ’ ਵਿਸ਼ੇ ਤੇ ਇਕ ਸੈਮੀਨਾਰ ਆਯੋਜਿਤ

ਐਸ ਏ ਐਸ ਨਗਰ, 30 ਮਾਰਚ (ਸ.ਬ.) ਆਰੀਅਨਜ਼ ਗਰੁੱਪ ਆਫ ਕਾੱਲੇਜਿਜ਼, ਰਾਜਪੁਰਾ ਵਲੋਂ ਐਂਟੀ-ਡ੍ਰਗਸ ਵਿਸ਼ੇ ਤੇ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਪ੍ਰੈਕਸਲ ਇੰਟਰਨੈਸ਼ਨਲ ਤੋਂ ਡਾ. ਆਸ਼ਿਤਾ ਮਾਰਿਆ, ਡਰੱਗ ਸੇਫ਼ਟੀ ਫਿਜੀਸ਼ੀਅਨ ਅਤੇ ਡਾ. ਰਿਆ ਛਾਬੜਾ, ਡਰੱਗ ਸੇਫ਼ਟੀ ਫਿਜੀਸ਼ੀਅਨ ਬੁਲਾਰੇ ਸਨ| ਸੈਮੀਨਾਰ ਵਿੱਚ ਐਲਐਲ.ਬੀ, ਬੀਏ-ਐਲਐਲ.ਬੀ, ਐਮਬੀਏ, ਬੀਬੀਏ, ਬੀਸੀਏ ਆਦਿ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ|
ਡਾ. ਅਸ਼ਿਤਾ ਮਾਰਿਆ ਨੇ ਕਰਦਿਆਂ ਕਿਹਾ ਕਿ ਬੱਚੇ ਅਤੇ ਕਿਸ਼ੋਰ ਜੋ ਡ੍ਰਗਸ ਦੀ ਦੁਰਵਰਤੋਂ ਕਰਦੇ ਹਨ, ਅਕਸਰ ਉਸਦੇ ਕਾਰਣ ਉਹਨਾਂ ਦੇ ਨਿਯੰਤਰਣ ਤੋਂ ਬਾਹਰ ਹੁੰਦੇ ਹਨ ਜਿਵੇਂ ਕਿ ਗ਼ਰੀਬੀ ਅਤੇ ਹਿੰਸਾ ਦੇ ਸੰਪਰਕ ਵਿੱਚ ਹੋਣਾ, ਘਰ ਵਿੱਚ ਮਾਦਕ ਪਦਾਰਥਾਂ ਦੀ ਦੁਰਵਰਤੋਂ ਦੇ ਇਤਿਹਾਸ ਨਾਲ ਵੱਡਾ ਹੋਣਾ ਅਤੇ ਸਾਥੀਆਂ ਦਾ ਦਬਾਵ| ਮਾਰੀਆ ਨੇ ਕਿਹਾ ਕਿ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਨਾਲ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਤੇ ਲੰਬੇ ਸਮੇਂ ਤੱਕ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ|
ਡਾਕਟਰ ਰਿਆ ਛਾਬੜਾ ਨੇ ਨਸ਼ਾਖੋਰੀ ਨਾਲ ਵਿਅਕਤੀ, ਪਰਿਵਾਰ ਅਤੇ ਸਮਾਜ ਤੇ ਪੈਣ ਵਾਲੇ ਗੰਭੀਰ ਨਤੀਜਿਆਂ ਬਾਰੇ ਦੱਸਿਆ ਅਤੇ ਮਾਦਕ ਪਦਾਰਥਾਂ ਦੀ ਲੱਤ ਦੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ|
ਪ੍ਰੋਫੈਸਰ ਬੀ ਐਸ ਸਿੱਧੂ, ਡਾਇਰੈਕਟਰ, ਐਡਮਿਨਿਸਟ੍ਰੇਸ਼ਨ, ਆਰੀਅਨਜ਼ ਗਰੁੱਪ ਨੇ ਕਿਹਾ ਕਿ ਨਸ਼ੇ ਦੀ ਗੰਭੀਰ ਸਮਸਿਆ ਨੂੰ ਖਤਮ ਕਰਨ ਦੀ ਜਰੂਰਤ ਹੈ ਅਤੇ ਇਸਨੂੰ ਖਤਮ ਕਰਨ ਦੇ ਲਈ ਸਭ ਲੋਕਾਂ ਨੂੰ ਆਪਣਾ ਯੋਗਦਾਨ ਦੇਣ ਦੀ ਜਰੂਰਤ ਹੈ| ਉਹਨਾਂ ਨੇ ਨੌਜਵਾਨਾਂ ਨੂੰ ਇਸ ਬੁਰਾਈ ਨੂੰ ਸਮਾਜ ਤੋਂ ਖਤਮ ਕਰਨ ਲਈ ਇਕਜੁੱਟ ਹੋਕੇ ਕੰਮ ਕਰਨ ਦੀ ਅਪੀਲ ਕੀਤੀ| ਸਿੱਧੂ ਨੇ ਕਿਹਾ ਕਿ ਜੋ ਯੁਵਾ ਨਸ਼ੀਲੀਆਂ ਦਵਾਈਆਂ ਦੇ ਆਦੀ ਹਨ ਉਹਨਾਂ ਦਾ ਤਿਰਸਕਾਰ ਨਹੀਂ ਕਰਨਾ ਚਾਹੀਦਾ, ਬਲਕਿ ਉਹਨਾਂ ਨੂੰ ਇਸ ਦਲਦਲ ਤੋਂ ਬਾਹਰ ਕੱਢਣਾ ਚਾਹੀਦਾ ਹੈ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਮਨ ਰਾਣੀ ਗੁਪਤਾ, ਡਾਇਰੈਕਟਰ, ਅਕੈਡਮਿਕਸ; ਡਾ. ਟੀ ਐਲ ਕੌਸ਼ਲ, ਡਾਇਰੈਕਟਰ, ਆਰੀਅਨਜ਼ ਬਿਜਨੈਸ ਸਕੂਲ; ਮਿਸਿਜ ਮੋਨਿਕਾ ਰਾਣਾ, ਐਚਉਡੀ, ਮੈਨਜਮੈਂਟ ਡਿਪਾਰਟਮੈਂਟ ਵੀ ਹਾਜਿਰ ਸਨ|

Leave a Reply

Your email address will not be published. Required fields are marked *