ਆਰੀਅਨਜ਼ ਗਰੁੱਪ ‘ਉੱਤਰ ਭਾਰਤ ਦੇ ਕਾਲਜਾਂ ਵਿੱਚੋਂ ਤੇਜ਼ੀ ਨਾਲ ਉਭਰਦੇ ਗਰੁੱਪ” ਪੁਰਸਕਾਰ ਨਾਲ ਸਨਮਾਨਿਤ

ਐਸ ਏ ਐਸ ਨਗਰ,18 ਮਈ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲਜ, ਰਾਜਪੁਰਾ ਨੂੰ ‘ਉੱਤਰੀ ਭਾਰਤ ਦੇ ਕਾਲਜਾਂ ਵਿੱਚੋ ਸਭ ਤੋ ਤੇਜ਼ ਵਿਕਾਸ ਕਰ ਰਹੇ ਗਰੁੱਪ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ| ਡਾ: ਮਾਲਕਮ ਜੋਨਸਨ, ਡਿਪਟੀ ਸੈਕਰੇਟਰੀ ਜਨਰਲ, ਇੰਟਰਨੈਸ਼ਨਲ ਟੈਲੀਕੋਮ ਯੂਨੀਅਨ, ਜਨੇਵਾ- ਏ ਯੂਐਨ ਇਲੈਕਟਿਡ ਬੋਡੀ, ਪ੍ਰੋਫੈਸਰ. ਅਲੋਕ ਪ੍ਰਕਾਸ਼ ਮਿੱਤਲ, ਮੈਂਬਰ ਸੈਕਰੇਟਰੀ, ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਅੇਜੁਕੇਸ਼ਨ (ਏਆਈਸੀਟੀਈ), ਡਾ: ਮਨਪ੍ਰੀਤ ਸਿੰਘ ਮੰਨਾਂ-ਡਾਇਰੈਕਟਰ, ਏਆਈਸੀਟੀਈ, ਪ੍ਰੋਫੈਸਰ ਪੀਬੀ ਸ਼ਰਮਾ, ਪ੍ਰੈਜ਼ੀਡੈਂਟ, ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਨੇ ਇਹ ਪੁਰਸਕਾਰ ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿੱਚ ਆਯੋਜਿਤ ਤੀਸਰੇ ਨੈਸ਼ਨਲ ਐਜੁਕੇਸ਼ਨ ਸਮਿੱਟ ਫਾਰ ਸਕਿਲ ਡਿਵਲਪਮੈਂਟ ਅਤੇ 12ਵੀਂ ਨੈਸ਼ਨਲ ਐਜੁਕੇਸ਼ਨ ਸਮਿੱਟ ਅਤੇ ਪੁਰਸਕਾਰ 2018 ਵਿੱਚ ਦਿੱਤਾ ਗਿਆ|
ਇਹ ਪੁਰਸਕਾਰ ਸਮਾਰੋਹ ਕਮਿਊਨੀਕੇਸ਼ਨ ਮਲਟੀਮੀਡੀਆ ਐਂਡ ਇਨਫਰਾਸਟ੍ਰਕਚਰ (ਸੀਐਮਏਆਈ ਐਸੋਸੀਏਸ਼ਨ ਆਫ ਇੰਡੀਆ) ਵੱਲੋਂ ਏਆਈਸੀਟੀਈ, ਏਆਈਯੂ ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ ਬੋਰਡ (ਸੀਬੀਐਸਈ), ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵਲਪਮੈਂਟ (ਐਮਐਚਆਰਡੀ), ਮਿਨਿਸਟਰੀ ਆਫ ਮਾਈਕਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਇਜ਼ਜ਼ (ਐਮਐਸਐਮਈ), ਮਿਨਿਸਟਰੀ ਆਫ ਨਿਊ ਐਂਡ ਰਿਨਿਊਏਬਲ ਐਨਰਜੀ (ਐਮਐਨਆਰਈ), ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਆਈਟੀ, ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫਾਰਮੇਸ਼ਨ ਟੈਕਨੋਲਿਜੀ (ਐਨ ਆਈ ਈ ਐਲ ਆਈ ਟੀ) ਐਂਡ ਡਿਪਾਰਟਮੈਂਟ ਆਫ ਟੈਲੀਕੌਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ|
ਜਿਕਰਯੋਗ ਹੈ ਕਿ ਇਹ ਪੁਰਸਕਾਰ ਦੇਸ਼ ਦੇ 15 ਪ੍ਰਮੁੱਖ ਸੰਸਥਾਨਾਂ ਨੂੰ ਦਿੱਤਾ ਗਿਆ ਹੈ ਅਤੇ ਪੰਜਾਬ ਖੇਤਰ ਵਿੱਚ ਸਿਰਫ ਆਰੀਅਨਜ਼ ਗਰੁੱਪ ਆਫ ਕਾਲੇਜਿਸ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ|

Leave a Reply

Your email address will not be published. Required fields are marked *