ਆਰੀਅਨਜ਼ ਗਰੁੱਪ ਨੇ ਬੂਟੇ ਲਗਾ ਕੇ ਮਣਾਇਆ ਆਪਣਾਂ 12ਵਾਂ ਸਥਾਪਨਾ ਦਿਵਸ ਮਨਾਇਆ

ਚੰਡੀਗੜ੍ਹ 7 ਜੂਨ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲੇਜ਼ਿਜ, ਰਾਜਪੁਰਾ ਵਲੋਂ ਆਪਣੇ 12ਵੇਂ ਸਥਾਪਨਾ ਦਿਵਸ ਅਤੇ ਵਿਸ਼ਵ ਵਾਤਾਵਰਣ ਸਪਤਾਹ ਦੀ ਸਮਾਪਤੀ ਦੇ ਮੌਕੇ ਚੰਡੀਗੜ੍ਹ ਟੂਰਿਜ਼ਮ ਦੇ ਸਹਿਯੋਗ ਨਾਲ ਸੈਕਟਰ-42 ਝੀਲ ਤੇ ਬੂਟੇ ਲਗਾਏ ਗਏ| ਇਸ ਮੌਕੇ ਸ੍ਰ. ਸਾਧੂ ਸਿੰਘ ਧਰਮਸੋਤ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਮੁੱਖ ਮਹਿਮਾਨ ਸਨ ਜਦੋਂਕਿ ਸ਼੍ਰੀ ਜਿਤੇਂਦਰ ਯਾਦਵ, ਆਈ ਏ ਐਸ, ਡਾਇਰੈਕਟਰ ਟੂਰਿਜ਼ਮ ਇਸ ਮੌਕੇ ਗੈਸਟ ਆਫ ਆਨਰ ਸਨ| ਪ੍ਰੋਗਰਾਮ ਦੀ ਪ੍ਰਧਾਨਗੀ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕੀਤੀ|
ਇਸ ਮੌਕੇ ਬੋਲਦਿਆਂ ਸ੍ਰ. ਧਰਮਸੋਤ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਦਰੱਖਤਾਂ ਅਤੇ ਜੰਗਲਾਂ ਨੂੰ ਬਚਾਉਣ ਦੀ ਲੋੜ ਹੈ ਅਤੇ ਇਸ ਵਾਸਤੇ ਸਾਨੂੰ ਵੱਧ ਤੋਂ ਵੱਧ ਦਰਖ਼ਤ ਲਗਾਉਣੇ ਚਾਹੀਦੇ ਹਨ| ਉਹਨਾਂ ਜਲਵਾਯੂ ਤਬਦੀਲੀ ਅਤੇ ਪਲਾਸਟਿਕ ਪ੍ਰਦੂਸ਼ਣ ਦੇ ਵਾਤਾਵਰਨ ਉੱਪਰ ਪੈਂਦੇ ਮਾੜੇ ਪ੍ਰਭਾਵ ਬਾਰੇ ਵੀ ਵਿਸਤਾਰ ਨਾਲ ਵਿਆਖਿਆ ਕੀਤੀ| ਉਹਨਾਂ ਨੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ| ਇਸ ਮੌਕੇ ਸ਼੍ਰੀ ਜਿਤੇਂਦਰ ਯਾਦਵ ਨੇ ਵੀ ਸੰਬੋਧਨ ਕੀਤਾ| ਡਾ. ਅੰਸ਼ੂ ਕਟਾਰੀਆਂ ਨੇ ਆਰੀਅਨਜ਼ ਗਰੁੱਪ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *