ਆਰੀਅਨਜ਼ ਗਰੁੱਪ ਵਿਖੇ  ਸਕਾਲਰਸ਼ਿਪ ਮੇਲਾ 29 ਜੁਲਾਈ ਨੂੰ

ਐਸ ਏ ਐਸ ਨਗਰ,18 ਜੁਲਾਈ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲਜ, ਚੰਡੀਗੜ ਦੂਜੇ ਸਕਾਲਰਸ਼ਿਪ ਮੇਲੇ ਦਾ ਆਯੋਜਨ ਕਰਨ ਜਾ ਰਿਹਾ ਹੈ| ਇਹ ਸਕਾਲਰਸ਼ਿਪ ਮੇਲਾ 29 ਜੁਲਾਈ 2017 ਨੂੰ ਪੀਐਚਡੀ ਚੈਂਬਰ, ਚੰਡੀਗੜ ਵਿੱਚ ਆਯੋਜਿਤ ਹੋਵੇਗਾ|
ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਦੇ ਅਧੀਨ 100 ਹੋਰ ਵਿਦਿਆਰਥੀਆਂ ਨੂੰ ਮੈਰਿਟ ਦੇ ਆਧਾਰ ਤੇ ਸਕਾਲਰਸ਼ਿਪ ਦੇ ਲਈ ਚੁਣਿਆ ਜਾਵੇਗਾ ਜਿਸ ਵਿੱਚ 50 ਸਕਾਲਰਸ਼ਿਪ ਆਰੀਅਨ ਗਰੁੱਪ ਵੱਲੋਂ ਦਿੱਤੀ ਜਾਵੇਗੀ ਅਤੇ ਬਾਕੀ ਦੀ 50Üਐਜੁਕੇਸ਼ਨ ਲੋਨ ਦੇ ਰੂਪ ਵਿੱਚ ਫਾਈਨਾਂਸ ਕਰਵਾਈ ਜਾਵੇਗੀ|
ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਵੀ ਇਸ ਸਕਾਲਰਸ਼ਿਪ ਦਾ ਲਾਭ ਉਠਾ ਸਕਦੇ ਹਨ| ਜਿਹਨਾਂ ਵਿੱਚ ਬੀ.ਟੈਕ (1.80 ਲੱਖ); ਐਮਬੀਏ (90,000); ਡਿਪਲੋਮਾ (45,000); ਬੀਐਸਸੀ (ਐਗਰੀ) (40,000); ਬੀਬੀਏ/ਬੀਸੀਏ ( 40,000), ਬੀ.ਕਾੱਮ (23,000); ਬੀਏ ਐਲ ਐਲ.ਬੀ (20,000); ਐਲਐਲ.ਬੀ (20,000); ਬੀ. ਐਡ (20,000); ਜੀਐਨਐਮ (15, 000); ਏਐਨਐਮ (10,000); ਐਮਏ (ਅੇਜੁਕੇਸ਼ਨ) (15,000);  ਬੀਏ (5,000), ਆਦਿ ਸ਼ਾਮਿਲ ਹਨ|

Leave a Reply

Your email address will not be published. Required fields are marked *