ਆਰੀਅਨਜ਼ ਗਰੁੱਪ ਵੱਲੋਂ ਬਾਈਲਾਰਸ ਮੂਵੀ ਦੇ ਪ੍ਰੀਮੀਅਰ ਸ਼ੋਅ ਦਾ ਆਯੋਜਨ

ਚੰਡੀਗੜ੍ਹ 7 ਅਕਤੂਬਰ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲੇਜ, ਚੰਡੀਗੜ ਨੇ ਵੇਵ-ਸਿਟੀ ਇੰਪੋਰੀਅਮ ਮਾਲ ਵਿੱਚ ਪੰਜਾਬੀ ਮੂਵੀ ‘ਬਾਈਲਾਰਸ’ ਦੇ ਪ੍ਰੀਮੀਅਰ ਸ਼ੋਅ ਦਾ ਆਯੋਜਨ ਕੀਤਾ| ਬਾਈਲਾਰਸ ਮੂਵੀ ਦੇ ਸਾਰੇ ਕਲਾਕਾਰ ਜਿਹਨਾਂ ਵਿੱਚ ਬੀਨੂੰ ਢਿੱਲੋਂ, ਦੇਵ ਖਰੌੜ ਅਤੇ ਹੋਰ ਸ਼ਾਮਿਲ ਹਨ, ਇਸ ਮੌਕੇ ਤੇ ਮੌਜੂਦ ਸਨ| ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ: ਅੰਸ਼ੂ ਕਟਾਰੀਆ ਵੀ ਇਸ ਮੌਕੇ ਹਾਜਿਰ ਸਨ|
ਆਪਣੇ ਪ੍ਰੋਡਕਸ਼ਨ ਹਾਊਸ, ਨਾਟੀ ਮੈਨ ਪ੍ਰੋਡਕਸ਼ਨ ਬਾਰੇ ਬੋਲਦਿਆਂ ਐਕਟਰ ਬੀਨੂੰ ਢਿੱਲੋਂ ਨੇ ਕਿਹਾ ਕਿ ਇਹ ਇੱਕ ਪਰਿਵਾਰਿਕ ਮੂਵੀ ਹੈ ਅਤੇ ਇੱਕ ਆਮ ਆਦਮੀ ਦੇ ਸੁਪਨਿਆਂ  ਬਾਰੇ ਹੈ ਜੋ ਆਪਣੇ ਪਰਿਵਾਰ ਨੂੰ ਨਾਲ ਰੱਖਦੇ ਹੋਏ ਜਿਸ ਵਿੱਚ ਉਸਦਾ ”ਬਾਈਲਾਰਸ” ਟਰੈਕਟਰ ਵੀ ਸ਼ਾਮਿਲ ਹੈ, ਆਪਣਾ ਸੱਚਾ ਪਿਆਰ ਪਾਉਂਦਾ ਹੈ|
ਇਸ ਮੌਕੇ ਦੇਵ ਖਰੌੜ ਨੇ ਕਿਹਾ ਕਿ ‘ਅਸੀ ਚੰਗੀ ਮੂਵੀਸ ਨੂੰ ਪ੍ਰਮੋਟ ਕਰਨ ਦੇ ਯਤਨ ਵਿੱਚ ਲੱਗੇ ਹੋਏ ਹਾਂ ਅਤੇ ਅਸੀਂ ਕੁਝ ਅਜਿਹਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਵੇਗਾ|
ਇਸ ਫਿਲਮ ਦਾ ਸੰਗੀਤ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ| ਇਸ ਫਿਲਮ ਦੇ ਗੀਤ ਐਮੀ ਵਿਰਕ, ਰਣਜੀਤ ਬਾਵਾ, ਨਛੱਤਰ ਗਿੱਲ ਅਤੇ ਸ਼ਫਾਕਤ ਅਲੀ ਨੇ ਗਾਏ ਹਨ| ਕੁਲਦੀਪ ਮਾਣਕ ਦਾ ਇੱਕ ਗੀਤ ਵੀ ਇਸ ਫਿਲਮ ਵਿੱਚ ਹੈ|

Leave a Reply

Your email address will not be published. Required fields are marked *