ਆਰੀਅਨਜ਼ ਵਿਖੇ ਕਿ੍ਰਸਮਸ ਸਮਾਰੋਹ ਆਯੋਜਿਤ
ਐਸ ਏ ਐਸ ਨਗਰ, 25 ਦਸੰਬਰ (ਸ.ਬ.) ਆਰੀਅਨਜ਼ ਗੱਰੁਪ ਆਫ਼ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਵਿਖੇ ਕਿ੍ਰਸਮਿਸ ਦਾ ਤਿਉਹਾਰ ਮਨਾਇਆ ਗਿਆ। ਇਸ ਮੋਕੇ ਸਟਾਫ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਆਨਲਾਈਨ ਸਮਾਗਮਾਂ ਵਿੱਚ ਹਿੱਸਾ ਲਿਆ।
ਇਸ ਮੌਕੇ ਕੈਂਪਸ ਨੂੰ ਸਜਾਇਆ ਗਿਆ ਸੀ ਅਤੇ ਸਾਰਿਆਂ ਨੇ ਲਾਲ ਅਤੇ ਚਿੱਟੇ ਰੰਗ ਦੇ ਕਪੜੇ ਪਾਏ ਸੀ। ਵਿਦਿਆਰਥੀਆਂ ਨੇ ਆਨਲਾਈਨ ਮੋਡ ਉੱਤੇ ਡਾਂਸ ਪੇਸ਼ ਕਰਕੇ ਵੱਖ-ਵੱਖ ਕੈਰੇਲ ਪੇਸ਼ ਕੀਤੇ।
ਇਸ ਮੌਕੇ ਸਟਾਫ ਵਿਚ ਮਿਠਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਪ੍ਰੋ. ਬੀਐਸ ਸਿੱਧੂ, ਡਾਇਰੈਕਟਰ, ਆਰੀਅਨਜ਼ ਗਰੁੱਪ ਵੀ ਹਾਜਿਰ ਸਨ।