ਆਰੀਅਨਜ਼ ਵਿੱਚ 11ਵੀਂ ਅਥਲੈਟਿਕ ਮੀਟ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 3 ਮਾਰਚ (ਸ਼ਬ ਸਫਲ ਹੋਣ ਦਾ ਇੱਕੋ ਇੱਕ ਤਰੀਕਾ ਸਖਤ ਮਿਹਨਤ, ਦ੍ਰਿੜ ਸੰਕਲਪ ਅਤੇ ਅਨੁਸ਼ਾਸਨ ਹੈ। ਇਹ ਗੱਲ ਸ੍ਰ ਬਲਬੀਰ ਸਿੰਘ ਸੀਨੀਅਰ, ਟ੍ਰਿਪਲ ਉਲੰਪਿੰਕ ਗੋਲਡ ਮੈਡਲ ਵਿਜੇਤਾ ਨੇ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਵਿਖੇ 11ਵੀਂ ਅਥਲੈਟਿਕ ਮੀਟ ਦਾ ਉਦਘਾਟਨ ਕਰਨ ਮੌਕੇ ਆਪਣੇ ਸੰਬੋਧਨ ਵਿੱਚ ਆਖੀ। ਉਹ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੀ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਹ ਕਾਲੇਜ ਵਲੋਂ ਖੇਡਾਂ ਨੂੰ ਉਤਸ਼ਾਹ ਦੇਣ ਲਈ ਕੀਤੇ ਜਾ ਰਹੇ ਇਸ ਆਯੋਜਨ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਉਹਨਾਂ ਇਸ ਮੌਕੇ ਆਪਣੇ ਖੇਡ ਜੀਵਨ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਇਸ ਮੌਕੇ ਬੀ.ਟੈਕ, ਐਮਬੀਏ, ਐਲਐਲ.ਬੀ, ਬੀਏ-ਐਲਐਲ.ਬੀ, ਬੀਬੀਏ, ਬੀਸੀਏ, ਬੀ.ਐਡ, ਬੀਏ, ਜੀਐਨਐਮ, ਏਐਨਐਮ, ਬੀ.ਐਸਸੀ (ਐਗਰੀ), ਐਮਏ (ਐਜੁਕੇਸ਼ਨ) ਡਿਪਲੋਮਾ ਆਦਿ ਦੇ ਵਿਦਿਆਰਥੀਆਂ ਨੇ ਅਥਲੈਟਿਕ ਮੀਟ ਵਿੱਚ ਹਿੱਸਾ ਲਿਆ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ: ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਬੋਲਦਿਆਂ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਖੇਡਾਂ ਦੀ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਹੈ।
ਇਸ ਪ੍ਰੋਗਰਾਮ ਨੂੰ ਤਿੰਨ ਭਾਗਾਂ ਇਨਡੋਰ ਗੇਮਸ, ਆਊਟਡੋਰ ਗੇਮਸ ਅਤੇ ਫਨ ਗੇਮਸ ਵਿੱਚ ਵੰਡਿਆਂ ਗਿਆ ਸੀ। ਆਊਟਡੋਰ ਗੇਮਸ ਵਿੱਚ 100 ਮੀਟਰ ਅਤੇ 200 ਮੀਟਰ ਰੇਸਿਸ, ਵਾਲੀਬਾਲ, ਫੁੱਟਬਾਲ, ਕਬੱਡੀ, ਖੋ-ਖੋ, ਲੋਂਗ ਜੰਪ, ਹਾਈ ਜੰਪ, ਜੈਵਲਿਨ ਥਰੋ, ਰਿਲੇ ਰੇਸ, ਡਿਸਕ ਥਰੋ ਆਦਿ ਸ਼ਾਮਿਲ ਸਨ। ਇਨਡੋਰ ਗੇਮਸ ਵਿੱਚ ਚੈਸ, ਕੈਰਮ ਬੋਰਡ ਅਤੇ ਬੈਡਮਿੰਟਨ ਸ਼ਾਮਿਲ ਸਨ। ਫਨ ਗੇਮਸ ਵਿੱਚ ਥਰੀ ਲੈਗ ਰੇਸ, ਟੱਗ ਆਫ ਵਾਰ, ਸੈਕ ਰੇਸ, ਇਟਿੰਗ ਨੂਡਲਸ, ਫਾਇਡਿੰਗ ਬਾੱਲਸ ਇਨ ਮੱਡ, ਪੋਟੈਟੋ ਰੇਸ ਅਤੇ ਫਨ ਕ੍ਰਿਕੇਟ ਸ਼ਾਮਿਲ ਸਨ।

Leave a Reply

Your email address will not be published. Required fields are marked *