ਆਰੀਅਨ ਕਾਲਜ ਦੇ ਖੇਤੀ ਵਿਦਿਆਰਥੀਆਂ ਨੇ ਸੀਆਈਆਈ ਐਗਰੋ ਟੈਕ ਦਾ ਦੌਰਾ ਕੀਤਾ

ਰਾਜਪੁਰਾ, 5 ਦਸੰਬਰ (ਸ.ਬ.) ਆਰੀਅਨ ਗਰੁੱਪ ਆਫ ਕਾਲਜ, ਰਾਜਪੁਰਾ ਦੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਪਰੇਡ ਗਰਾਊਂਡ, ਸੈਕਟਰ 17, ਚੰਡੀਗੜ ਵਿੱਚ ਭਾਰਤ ਦੇ ਪ੍ਰਮੁੱਖ ਖੇਤੀ ਮੇਲੇ, ਸੀਆਈਆਈ ਐਗਰੋ ਟੈੱਕ ਇੰਡੀਆਂ 2018 ਦਾ ਦੌਰਾ ਕੀਤਾ| ਵਿਦਿਆਰਥੀਆਂ ਨੂੰ ਚੰਗੀ ਧਰਤੀ, ਫੂਡ ਟੈਕ, ਫਾਰਮ ਟੈਕ, ਡੇਅਰੀ ਅਤੇ ਪਸ਼ੂ ਪਾਲਣ, ਇਮਪਲੀਮੈਂਟੇਕਸ, ਫਾਰਮ ਸਰਵਸਿਸ, ਸਿੰਚਾਈ, ਪਾਣੀ, ਹਾਈਬਰਿਡ ਸੀਡਜ਼, ਫਲਾਂ ਦੇ ਦਰੱਖਤਾਂ, ਸਬਜੀਆਂ, ਫਰਟੀ ਲਾਈਜ਼ਰਸ, ਖਾਦਾਂ, ਵਰਮੀ ਕੰਪੋਸਟ, ਟਰੈਕਟਰਾਂ, ਕੰਬਾਈਨਜ਼, ਹਾਰਵੈਸਟਰ, ਥਰੈਸ਼ਰ, ਮੂਵਰ, ਰੀਪਰਸ, ਰੋਟਾਵੈਟਰ, ਸਪਰੈਅਰਜ਼, ਪੈਡੀ ਪਲੈਟਨਰ ਅਤੇ ਹੋਰ ਖੇਤੀਬਾੜੀ ਮਸ਼ੀਨਰੀ ਨੂੰ ਦੇਖਣ ਦਾ ਮੌਕਾ ਮਿਲਿਆ|
ਆਰੀਅਨ ਗਰੁੱਪ ਦੇ ਡਾਇਰੈਕਟਰ ਪ੍ਰੋਫੇਸਰ ਬੀ.ਐਸ.ਸਿੱਧੂ ਨੇ ਕਿਹਾ ਕਿ ਇਹ ਦੌਰਾ ਵਿਦਿਆਰਥੀਆਂ ਨੂੰ ਉਦਯੋਗ ਦੇ ਨਾਲ ਕਿਸਾਨ ਭਾਈਚਾਰੇ ਦੀਆਂ ਸਰਗਰਮੀਆਂ ਬਾਰੇ ਜਾਣਨ ਦਾ ਮੌਕਾ ਦੇਵੇਗਾ ਜਿਸ ਨਾਲ ਨਵੇਂ ਉਤਪਾਦ ਅਤੇ ਉਤਪਾਦਨ ਨੂੰ ਸੁਧਾਰਨ ਦੇ ਮੰਤਵ ਨਾਲ ਨਵੀਂਆਂ ਉੱਭਰਦੀਆਂ ਤਕਨੀਕਾਂ ਅਤੇ ਖੇਤੀ ਵਿਹਾਰ ਵਿੱਚ ਸੁਧਾਰ ਕੀਤਾ ਜਾ ਸਕੇਗਾ|

Leave a Reply

Your email address will not be published. Required fields are marked *