ਆਰੀਅਨ ਕਾਲਜ ਵਿਖੇ ਇੰਜਨੀਅਰ ਦਿਵਸ ਮੌਕੇ ਕੁਇਜ਼ ਮੁਕਾਬਲੇ ਦਾ ਆਯੋਜਨ

ਐਸ ਏ ਐਸ ਨਗਰ, 15 ਸਤੰਬਰ (ਸ.ਬ.) ਆਰੀਅਨਜ਼ ਕਾਲਜ ਆਫ ਇੰਜੀਨੀਅਰਿੰਗ, ਰਾਜਪੁਰਾ, ਵਿਖੇ ਇੰਜੀਨੀਅਰ ਦਿਵਸ ਮੌਕੇ ਇਕ ਤਕਨੀਕੀ ਕੁਇਜ਼ ਮੁਕਾਬਲੇ ਕੁਇਜ਼ਪੀਡੀਆ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੰਪਿਊਟਰ ਸਾਇੰਸ, ਮਕੈਨੀਕਲ, ਸਿਵਲ, ਇਲੈਕਟ੍ਰਾਨਿਕਸ, ਇਲੈਕਟ੍ਰੀਕਲ ਅਤੇ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ| ਵਿਦਿਆਰਥੀਆਂ ਦੇ ਤਕਨੀਕੀ ਅਤੇ ਤਕਨੀਕੀ ਗਿਆਨ ਨੂੰ ਸੁਧਾਰਨ ਲਈ ਇਹ ਮੁਕਾਬਲਾ ਕਰਵਾਇਆ ਗਿਆ|
ਇਸ ਮੁਕਾਬਲੇ ਵਿੱਚ ਛੇ ਟੀਮਾਂ ਐਸਟੋ ਬੇਲਟਸ, ਬਿੱਗ ਡਿਪਰਸ, ਕ੍ਰੇਜ਼ੀ ਕ੍ਰੇਟਰਸ, ਡੱਲਾਸ ਰੌਕੇਟਸ ਅਤੇ ਈਵਲ ਗਲੈਕਸੀਜ਼ ਨੇ ਹਿੱਸਾ ਲਿਆ| ਸਾਰੀਆਂ ਟੀਮਾਂ ਨੇ ਕੁਇਜ਼ ਦੇ ਵੱਖੋ ਵੱਖਰੇ ਤਕਨੀਕੀ ਸਵਾਲਾਂ ਦਾ ਜਵਾਬ ਦਿੱਤਾ| ਇਸ ਮੁਕਾਬਲੇ ਵਿੱਚ ਡਲਸ ਰੌਕੇਟ ਟੀਮ ਨੇ ਪਹਿਲਾ, ਐਸਟ੍ਰੋ ਬੈਲਟ ਨੇ ਦੂਜਾ ਅਤੇ ਕ੍ਰੇਜ਼ੀ ਕ੍ਰੇਟਰਸ ਨੇ ਇਨਾਮ ਜਿਤਿਆ|
ਆਰੀਅਨਜ਼ ਗਰੁੱਪ ਦੇ ਡਾਇਰੈਕਟਰ ਪ੍ਰੋਫੈਸਰ ਬੀ ਐਸ ਸਿੱਧੂ ਨੇ ਕਿਹਾ ਕਿ ਇੰਜੀਨੀਅਰਿੰਗ ਦੇ ਵਿਦਿਆਰਥੀ ਜੀਵਨ ਦੇ ਸਾਰੇ ਖੇਤਰਾਂ ਜਿਵੇਂ ਵਿਦਿਅਕ, ਜਨਰਲ ਗਿਆਨ, ਸੱਭਿਆਚਾਰਕ, ਖੇਡਾਂ, ਤਕਨਾਲੋਜੀ ਆਦਿ ਦੀ ਡੱਟ ਕੇ ਅਗਵਾਈ ਕਰਦੇ ਹਨ| ਇਸ ਮੌਕੇ ਆਰੀਅਨਜ਼ ਗਰੁੱਪ ਦੇ ਡੀਨ ਏ. ਪੀ ਜੈਨ ਵੀ ਮੌਜੂਦ ਸਨ|

Leave a Reply

Your email address will not be published. Required fields are marked *