ਆਰੀਅਨ ਗਰੁੱਪ ਤੇ ਪੀਜੀਆਈ ਨੇ ਖੂਨਦਾਨ ਕੈਂਪ ਲਗਾਇਆ

ਰਾਜਪੁਰਾ, 29 ਜਨਵਰੀ (ਸ.ਬ.) ਆਰੀਅਨ ਗਰੁੱਪ ਆਫ ਕਾਲਜ, ਰਾਜਪੁਰਾ ਨੇ ਬਲੱਡ ਟਰਾਂਸਫਿਊਜ਼ਨ ਵਿਭਾਗ, ਪੀਜੀਆਈ, ਚੰਡੀਗੜ੍ਹ ਨਾਲ ਮਿਲ ਕੇ ਕਾਲਜ ਵਿੱਚ ”ਖੂਨਦਾਨ ਕੈਂਪ” ਦਾ ਆਯੋਜਨ ਕੀਤਾ| ਸ਼੍ਰੀ ਮਦਨ ਲਾਲ ਜਲਾਲਪੁਰ, ਐਮ ਐਲ ਏ, ਘਨੌਰ ਨੇ ਕੈਂਪ ਦਾ ਉਦਘਾਟਨ ਕੀਤਾ ਜਦਕਿ ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ|
ਪੀ.ਜੀ.ਆਈ ਚੰਡੀਗੜ ਦੇ ਡਾਕਟਰਾਂ, ਨਰਸਾਂ ਅਤੇ ਟੈਕਨੀਸ਼ੀਅਨਾਂ ਦੀ 8 ਮੈਂਬਰੀ ਟੀਮ ਨੇ ਡਾ: ਅਨੀਤਾ, ਅਸਿਸਟੈਟ ਬਲੱਡ ਟਰਾਂਸਫਿਊਜ਼ਨ ਆਫਿਸਰ (ਅੇਬੀਟੀT, ਪੀਜੀਆਈਐਮਈਆਰ) ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਖੂਨਦਾਨ ਕਰਨ ਲਈ ਜਾਂਚ ਕੀਤੀ ਅਤੇ ਚੁਣੇ ਹੋਏ ਵਿਦਿਆਰਥੀਆਂ ਨੇ ਖੂਨਦਾਨ ਕੀਤਾ| ਆਰੀਅਨਜ਼ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਕੁੱਲ 25 ਯੂਨਿਟ ਖੂਨ ਦਾਨ ਕੀਤਾ ਗਿਆ| ਇਸ ਮੌਕੇ ਆਰੀਅਨ ਗਰੁੱਪ ਦੀ ਡਾਈਰੈਕਟਰ ਡਾ. ਰਮਨ ਰਾਣੀ ਗੁਪਤਾ, ਰਜਿਸਟਰਾਰ, ਸਟੀਵਨ ਜਵੰਧਾ, ਸਰਪੰਚ, ਆਲਮਪੁਰ, ਸ. ਗੁਰਭੇਜ ਸਿੰਘ ਨੇਪਰਾ, ਸ. ਰਵਿੰਦਰ ਸਿੰਘ ਥੂਹਾ, ਸ. ਗੁਰਵਿੰਦਰ ਸਿੰਘ ਆਦਿ ਵੀ ਮੌਜ਼ੂਦ ਸਨ|

Leave a Reply

Your email address will not be published. Required fields are marked *