ਆਰੀਅਨ ਗਰੁੱਪ ਦੀ 8ਵੀਂ ਸਲਾਨਾ ਕੰਨਵੋਕੇਸ਼ਨ ਆਯੋਜਿਤ

ਐਸ ਏ ਐਸ ਨਗਰ, 13 ਅਕਤੂਬਰ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇ ਆਰੀਅਨਜ਼ ਕੈਂਪਸ ਵਿੱਚ ਆਪਣੀ 8ਵੀਂ ਸਲਾਨਾ ਕੰਨਵੋਕੇਸ਼ਨ ਕੀਤੀ ਗਈ| ਇਸ ਮੌਕੇ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੁਕੇਸ਼ਨ (ਏਆਈਸੀਟੀਈ) ਦੇ ਸਲਾਹਕਾਰ ਪ੍ਰੋ. ਰਾਜੀਵ ਕੁਮਾਰ ਮੁੱਖ ਮਹਿਮਾਨ ਸਨ, ਜਦੋਂਕਿ ਸਮਾਰੋਹ ਦੀ ਪ੍ਰਧਾਨਗੀ ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਕੀਤੀ| ਇਸ ਮੌਕੇ ਆਰੀਅਨਜ਼ ਦੇ ਬੀ.ਟੈਕ, ਬੀਬੀਏ, ਬੀਸੀਏ ਦੇ ਲਗਭਗ 400 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆ ਗਈਆਂ| ਸਮਾਰੋਹ ਦੀ ਸ਼ੁਰੂਆਤ ਲੈਂਪ ਲਾਇੰਟਿਗ ਸੈਰਾਮਨੀ ਨਾਲ ਹੋਈ ਅਤੇ ਉੱਤਰ-ਪੂਰਬ ਦੇ ਵਿਦਿਆਰਥੀਆਂ ਵੱਲੋਂ ਸਵਾਗਤੀ ਪ੍ਰਾਥਨਾ ਨਾਲ ਕੀਤੀ ਗਈ|
Üਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ.ਰਾਜੀਵ ਕੁਮਾਰ ਨੇ ਕਿਹਾ ਕਿ ਇਹ ਸਿਰਫ ਕੰਨਵੋਕੇਸ਼ਨ ਨਹੀ ਹੈ ਬਲਕਿ ਇੱਕ ਹੋਰ ਚੁਨੌਤੀਪੂਰਣ ਜੀਵਨ ਲਈ ਇੱਕ ਨਵੀਂ ਸ਼ੁਰੂਆਤ ਹੈ| ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਨਾ ਸਿਰਫ ਆਪਣੇ ਪਰਿਵਾਰ ਲਈ ਸਗੋਂ ਆਪਣੇ ਸੰਸਥਾਵਾਂ, ਕੈਰੀਅਰ ਅਤੇ ਸਮੁੱਚੇ ਰਾਸ਼ਟਰ ਲਈ ਵੀ ਵੱਡੀ ਭੂਮਿਕਾ ਹੈ| ਉਹਨਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਕੱਲ ਦੇ ਰਾਸ਼ਟਰ ਦੇ ਸੰਸਥਾਪਕ ਹਨ| ਉਹਨਾਂ ਨੇ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਦੀ ਸਲਾਹ ਦਿੱਤੀ ਅਤੇ ਆਪਣੇ ਅਤੇ ਸਮੁੱਚੇ ਦੇਸ਼ ਲਈ ਨਾਮ ਕਮਾਉਣ ਲਈ ਦਿਨ ਰਾਤ ਮਿਹਨਤ ਕਰਨ ਲਈ ਕਿਹਾ|
Üਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਇਹ ਆਰੀਅਨਜ਼ ਲਈ ਮਾਣ ਦੀ ਗੱਲ ਹੈ| ਇਹ ਨੌਜਵਾਨ ਸਮਾਜ ਦੀ ਤਰੱਕੀ ਲਈ ਕੰਮ ਕਰ ਰਹੇ ਹਨ| ਉਹਨਾਂ ਕਿਹਾ ਕਿ ਸਾਨੂੰ ਫੰਡਾਂ ਦੀ ਲੋੜ ਨਹੀਂ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਵਿਦਿਆਰਥੀ ਆਉਣ ਵਾਲੇ ਸਾਲਾਂ ਵਿੱਚ ਆਪਣੇ, ਸਮਾਜ ਅਤੇ ਰਾਸ਼ਟਰ ਲਈ ਨਾਮ ਅਤੇ ਪ੍ਰਸਿੱਧੀ ਕਮਾਉਣ| ਇਸ ਮੌਕੇ ਤੇ ਆਰੀਅਨਜ਼ ਗਰੁੱਪ ਦੀ ਡਾਇਰੇਕਟਰ ਪ੍ਰੋ.ਬੀ.ਐਸ.ਸਿੱਧੂ; ਆਰੀਅਨਜ਼ ਗਰੁੱਪ ਦੇ ਡੀਨ ਪ੍ਰੋ. ਏ.ਪੀ ਜੈਨ; ਆਰੀਅਨਜ਼ ਗਰੁੱਪ ਦੀ ਪ੍ਰਿੰਸੀਪਲ ਡਾ.ਰਮਨ ਰਾਣੀ ਗੁਪਤਾ; ਆਰੀਅਨਜ਼ ਗਰੁੱਪ ਦੇ ਰਜਿਸਟਰਾਰ , ਸਟੀਫਨ ਜਵੰਦਾ ਆਦਿ ਵੀ ਮੌਜੂਦ ਸਨ|

Leave a Reply

Your email address will not be published. Required fields are marked *