ਆਰੀਅਨ ਗਰੁੱਪ ਵੱਲੋਂ ਸਕਾਲਰਸ਼ਿਪ ਮੇਲੇ ਦਾ ਆਯੋਜਨ 9 ਜੁਲਾਈ ਨੂੰ

ਐਸ ਏ ਐਸ ਨਗਰ, 27 ਜੂਨ (ਸ.ਬ.)  ਹੋਣਹਾਰ ਅਤੇ ਆਰਥਿਕ ਤੌਰ ਤੇ ਕਮਜੋਰ ਵਿਦਿਆਰਥੀਆਂ ਨੂੰ ਆਪਣੀ ਉੱਚ ਤਕਨੀਕੀ ਸਿੱਖਿਆ ਜਾਰੀ ਰੱਖਣ ਦੇ ਲਈ ਆਰੀਅਨਜ਼ ਗਰੁੱਪ ਆਫ ਕਾਲਜ, ਚੰਡੀਗੜ ਸਕਾਲਰਸ਼ਿਪ ਮੇਲੇ ਦਾ ਆਯੋਜਨ ਕਰਨ ਜਾ ਰਿਹਾ ਹੈ| ਇਹ ਸਕਾਲਰਸ਼ਿਪ ਮੇਲਾ 9 ਜੁਲਾਈ 2017 ਨੂੰ ਪੀਐਚਡੀ ਚੈਂਬਰ, ਚੰਡੀਗੜ ਵਿਖੇ ਆਯੋਜਿਤ ਹੋਵੇਗਾ|
ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਦੱਸਿਆ ਕਿ ਇਸ ਸਕੀਮ ਦੇ ਅਧੀਨ ਕੁਲ 100 ਵਿਦਿਆਰਥੀਆਂ ਨੂੰ ਚੁਣਿਆ ਜਾਵੇਗਾ ਜਿਸ ਵਿੱਚ 50 ਫੀਸਦੀ ਸਕਾਲਰਸ਼ਿਪ ਆਰੀਅਨਜ਼ ਵੱਲੋਂ ਦਿੱਤੀ ਜਾਵੇਗੀ ਅਤੇ ਬਾਕੀ ਦੀ 50Üਫੀਸਦੀ ਐਜੁਕੇਸ਼ਨ ਲੋਨ ਦੇ ਰੂਪ ਵਿੱਚ ਫਾਈਨਾਂਸ ਕਰਵਾਈ ਜਾਵੇਗੀ|
ਕਟਾਰੀਆ ਨੇ ਦੱਸਿਆ ਕਿ ਇਹ ਸਕਾਲਰਸ਼ਿਪ ਉਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਜਿਹਨਾਂ ਦੇ ਕੋਲ ਮਾਰਕਸ ਹਨ ਪ੍ਰੰਤੂ ਅੱਗੇ ਪੜਾਈ ਜਾਰੀ ਰੱਖਣ ਲਈ ਸਮਰਥਾ ਨਹੀ ਹੈ, ਪਰ ਉਹ ਅੱਗੇ ਤਕਨੀਕੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ| ਆਰੀਅਨਜ਼ ਵੱਖ-ਵੱਖ ਕੋਰਸਾਂ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਦਾਖਿਲਾ ਦੇਵੇਗਾ ਜਿਹਨਾਂ ਵਿੱਚ ਬੀ.ਟੈਕ, ਲੀਟ, ਡਿਪਲੋਮਾ, ਬੀ.ਐਸਸੀ (ਐਗਰੀ), ਬੀਬੀਏ, ਬੀਸੀਏ, ਬੀ.ਕਾਮ, ਐਮਬੀਏ ਸ਼ਾਮਿਲ ਹਨ|

Leave a Reply

Your email address will not be published. Required fields are marked *