ਆਰੀਆ ਸਕੂਲ ਦੇ ਵਿਦਿਆਰਥੀ ਸੋਨੂੰ ਦੀ ਸ਼ਾਨਦਾਰ ਕਾਰਗੁਜਾਰੀ

ਐਸ ਏ ਐਸ ਨਗਰ, 7 ਫਰਵਰੀ (ਸ.ਬ.) ਬੀ.ਐਸ.ਐਚ. ਆਰੀਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ-78, ਸੋਹਾਣਾ, ਮੁਹਾਲੀ ਦੇ ਦੂਜੀ ਕਲਾਸ ਦੇ ਵਿਦਿਆਰਥੀ ਸੋਨੂੰ ਪ੍ਰਸਾਦ, ਨੇ ਆਲ ਇੰਡੀਆ ਇਨਵੀਟੇਸ਼ਨਲ ਰੋਲਰ ਸਕੈਟਿੰਗ ਚੈਪੀਅਨਸ਼ਿਪ ਵਿੱਚ ਕਈ ਟਰਾਫੀਆਂ ਅਤੇ ਤਗਮੇ ਜਿੱਤੇ | ਉਹ ਰਿੰਕ-2 ਵਿੱਚ ਦੂਸਰੇ ਸਥਾਨ ਤੇ ਰਿਹਾ| ਉਸ ਨੇ ਰੇਸ-1 ਅਤੇ ਲਾਨ ਸਕੈਟਿੰਗ ਵਿੱਚ ਤੀਜੀ ਪੁਜੀਸ਼ਨ ਹਾਸਿਲ ਕੀਤੀ| ਇਹ ਤਗਮੇ ਉਸ ਨੇ ਮਹਾਰਾਸ਼ਟਰ ਦੇ ਸਿੰਧੂਦੁਰਗ ਵਿੱਚ ਹੋਈ ਆਲ ਇੰਡੀਆ ਓਪਨ ਰੋਲਰ ਸਕੈਟਿੰਗ ਚੈਪੀਅਨਸ਼ਿਪ ਵਿੱਚ ਜਿੱਤੇ | ਉਸ ਨੇ ਮਿਊਜੀਕਲ ਚੇਅਰ ਸਕੈਟਿੰਗ ਵਿੱਚ ਵੀ ਭਾਗ ਲਿਆ ਜੋ ਅਲੀਸ਼ਾ ਸਕੈਟਿੰਗ ਅਕੈਡਮੀ ਦੁਆਰਾ ਸਿੰਧੂਦੁਰਗਾ ਮਹਾਰਾਸ਼ਟਰ ਵਿੱਚ ਆਯੋਗਿਤ ਕੀਤੀ ਗਈ| ਦੂਮ ਸਕੈਟਿੰਗ ਕਲੱਬ ਮੁਹਾਲੀ ਦੇ ਕੁਲਵੰਤ ਸਿੰਘ ਨੇ ਇਸ ਬੱਚੇ ਨੂੰ ਸਖਲਾਈ ਦਿੱਤੀ ਹੈ| ਵਿਦਿਆਰਥੀ ਦੀਆਂ ਉਪਰੋਕਤ ਪ੍ਰਾਪਤੀਆਂ ਲਈ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਗਰਗ ਨੇ ਸਕੂਲ ਦੀ ਪ੍ਰਰਾਥਨਾ ਸਭਾ ਵਿੱਚ ਬੱਚੇ ਦੀ ਹੌਸਲਾ ਅਫਜਾਈ ਲਈ ਉਸ ਨੂੰ ਅਵਾਰਡ ਦਿੱਤਾ|

Leave a Reply

Your email address will not be published. Required fields are marked *