ਆਰੀਆ ਸਕੂਲ ਵਿਖੇ ਸਭਿਆਚਾਰਕ ਮੇਲਾ ਕਰਵਾਇਆ

ਐਸ ਏ ਐਸ ਨਗਰ, 21 ਨਵੰਬਰ (ਸ.ਬ.) ਆਰੀਆ ਸਕੂਲ ਸੋਹਾਣਾ (ਸੈਕਟਰ-78) ਵਿਚ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ| ਮੇਲੇ ਵਿਚ ਬੱਚਿਆਂ ਲਈ ਵੱਖ–ਵੱਖ ਤਰ੍ਹਾਂ ਦੇ ਖੇਡਾਂ ਤੇ ਖਾਣ- ਪੀਣ ਲਈ ਸਟਾਲਾਂ ਦਾ ਪ੍ਰੰਬੰਧ ਸੀ| ਬੱਚਿਆਂ ਲਈ ਰੰਗਾਰੰਗ ਪ੍ਰੋਗਰਾਮ ਵਿਚ ਪੰਜਾਬੀ ਵਿਰਸੇ ਨੂੰ ਦਰਸਾਉਂਦੀਆਂ ਲੋਕ–ਕਲਾਵਾਂ, ਗੀਤ, ਗਿੱਧਾ, ਭੰਗੜਾ, ਬੋਲੀਆਂ, ਗੱਤਕਾ ਤੇ ਜੂਡੋ ਦਾ ਆਯੋਜਨ ਕੀਤਾ ਗਿਆ| ਇਸ ਤੋਂ ਇਲਾਵਾ ਬੱਚਿਆਂ ਦੇ ਸਰੀਰਿਕ ਵਿਕਾਸ ਨੂੰ ਮੁਖ ਰੱਖਦਿਆਂ ਹੋਇਆ ਸਕੂਲ ਵਲੋਂ ਅੱਖਾਂ ਤੇ ਦੰਦਾਂ ਦਾ ਮੁਫ਼ਤ ਕਂੈਪ ਲਗਾਇਆ ਗਿਆ| ਸਮਾਰੋਹ ਦੇ ਵਿਚ ‘ਬੇਟੀ ਬਚਾਓ’ ਬੇਟੀ ਪੜਾਓ ਤੇ ਨਸ਼ੇ ਮੁਕਤ ਸਮਾਜ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ|

Leave a Reply

Your email address will not be published. Required fields are marked *