ਆਰੀਆ ਸਕੂਲ ਸੋਹਾਣਾ ਵਿਖੇ ਜਾਗ੍ਰਿਤੀ ਕੈਂਪ ਦਾ ਆਯੋਜਨ

ਐਸ ਏ ਐਸ ਨਗਰ, 8 ਨਵੰਬਰ (ਸ.ਬ.) ਬੀ.ਐਸ.ਐਚ.ਆਰੀਆ ਸੀਨੀ. ਸੈਕੰ. ਸਕੂਲ, ਸੋਹਾਣਾ ਸੈਕਟਰ-78 ਮੁਹਾਲੀ ਵਲੋਂ ਬੇਸਿਕ ਫਸਟ ਏਡ, ਰੋਡ ਸੇਫਟੀ, ਫਾਇਰ                 ਸੇਫਟੀ ਅਤੇ ਸਿਹਤ ਸੰਭਾਲ ਸਬੰਧੀ ਜਾਗਰਿਤੀ ਕੈਂਪ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਗਰਗ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ| ਇਸ ਮੌਕੇ ਪਟਿਆਲਾ ਤੋਂ ਆਏ ਟ੍ਰੈਫਿਕ ਮਾਰਸ਼ਲ ਤੇ ਭਾਰਤੀ ਰੈਡ ਕਰਾਸ ਦੇ ਸੇਵਾ ਮੁਕਤ ਜਿਲ੍ਹਾ ਟ੍ਰੇਨਿੰਗ ਅਫਸਰ ਸ੍ਰੀ ਕਾਕਾ ਰਾਮ ਵਰਮਾ ਅਤੇ ਟ੍ਰੈਫਿਕ ਸਿੱਖਿਆ ਸੈਲ ਮੁਹਾਲੀ ਦੇ ਜਨਕ ਰਾਜ ਨੇ ਫਸਟ ਏੇਡ ਦੀ ਏ ਬੀ ਸੀ ਡੀ, ਬੇਹੋਸ਼ੀ, ਦਿਲ ਦਾ ਦੌਰਾ,ਦਿਲ ਦਿਮਾਗ ਬੰਦ ਹੋਣ ਤੇ ਸੀ ਪੀ ਆਰ ਬਾਰੇ ਟ੍ਰੇਨਿੰਗ ਦਿੱਤੀ| ਇਸ ਮੌਕੇ ਅੱਗ ਬੁਝਾਓ ਸਿਸਟਮ ਤੇ ਅੱਗ ਬੁਝਾਓ ਸਿਲੰਡਰਾਂ ਦੀ ਵਰਤੋਂ ਬਾਰੇ, ਖੂਨ ਵਗਣ, ਹੱਡੀ ਟੁੱਟਣ ਤੇ ਮਿਰਗੀ ਦਾ ਦੌਰਾ ਪੈਣ ਤੇ ਫਸਟ ਏਡ ਬਾਰੇ ਦੱਸਿਆ| ਸਾਂਝ ਕੇਂਦਰ ਦੇ ਇੰਚਾਰਜ ਏ.ਐਸ.ਆਈ ਨਰਿੰਦਰ ਸਿੰਘ ਅਤੇ ਕਾਂਸਟੇਬਲ ਰਵਨੀਤ ਕੌਰ ਨੇ ਸਾਂਝ ਕੇਂਦਰ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਦੱਸਿਆ| ਸਕੂਲ ਦੇ ਬੱਚਿਆਂ ਨੇ ਪ੍ਰਣ ਕੀਤਾ ਕਿ ਉਹ ਦੇਸ਼ ਦੇ ਕਾਨੂੰਨ ਨਿਯਮਾਂ ਤੇ ਅਸੂਲਾਂ ਦੀ ਹਮੇਸ਼ਾ ਪਾਲਣਾ ਕਰਦੇ ਰਹਿਣਗੇ| ਇਸ ਸਮੇਂ ਸਮਾਜ ਸੇਵਕ ਅਮੋਲ ਕੌਰ ਵੀ ਹਾਜਰ ਸਨ|

Leave a Reply

Your email address will not be published. Required fields are marked *