ਆਰੀਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਵਿਖੇ ਐਨ.ਸੀ.ਸੀ. ਦਿਵਸ ਮਨਾਇਆ

ਐਸ ਏ ਐਸ ਨਗਰ,  24 ਨਵੰਬਰ (ਸ.ਬ.) ਬੀ. ਐਸ. ਐਚ. ਆਰੀਆ ਸੀਨੀਅਰ ਸੈਕੰਡਰੀ ਸਕੂਲ  ਸੋਹਾਣਾ ਦੇ ਐਨ. ਸੀ. ਸੀ. ਕੈਡਿਟਾਂ ਵੱਲੋਂ ਐਨ. ਸੀ. ਸੀ. ਦਿਵਸ ਮਨਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ  ਪੰਜਾਬ ਨਵਲ ਯੂਨਿਟ ਐਨ. ਸੀ. ਸੀ. ਦੇ ਕਮਾਂਡਿੰਗ ਅਫਸਰ ਕੈਪਟਨ (ਇੰਡੀਅਨ ਨੇਵੀ) ਸਰਵਜੀਤ ਸਿੰਘ ਸੈਣੀ ਦੀ ਕਮਾਂਡ ਹੇਠ ਐਨ. ਸੀ. ਸੀ. ਦਿਵਸ  ਅਤੇ ਸਵਿੰਧਾਨ  ਦਿਵਸ ਮਨਾਇਆ ਗਿਆ| ਇਸ ਵਿੱਚ ਐਨ. ਸੀ. ਸੀ. ਦੇ ਕੈਡਿਟਾਂ ਦੇ ਨਸ਼ਾ ਮੁਕਤੀ  ਸਬੰਧੀ ਚਾਰਟ ਮੁਕਾਬਲੇ ਕਰਵਾਏ ਗਏ ਅਤੇ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ ਗਈ| ਸਕੂਲ ਦੀ ਪ੍ਰਿੰਸੀਪਲ ਸੁਨੀਤਾ ਗਰਗ ਨੇ ਨਸ਼ਿਆਂ ਦੇ ਨੁਕਸਾਨ ਬਾਰੇ ਦੱਸਿਆ ਅਤੇ ਐਨ. ਸੀ. ਸੀ. ਕੈਡਿਟਾਂ ਨੂੰ ਜਾਣਕਾਰੀ ਦਿੱਤੀ ਕਿ ਭਾਰਤ ਦਾ ਸਵਿੰਧਾਨ  ਕਦੋਂ ਅਤੇ ਕਿਸਨੇ ਬਣਾਇਆ| ਐਨ. ਸੀ. ਸੀ. ਅਫਸਰ ਰਾਕੇਸ਼ ਕੁਮਾਰ  ਨੇ ਇਸ ਮੌਕੇ ਕਿਹਾ  ਕਿ ਸਰਕਾਰ ਦੁਆਰਾ ਚੁੱਕੇ ਜਾ ਰਹੇ ਕਦਮਾਂ ਦੁਆਰਾ ਹੁਣ 70 ਫੀਸਦੀ  ਤੋਂ  80 ਫੀਸਦੀ ਨਸ਼ਿਆ ਦੀ ਕਮੀ ਆਈ ਹੈ ਅਤੇ ਲੋਕ ਨਸ਼ੇ ਛੱਡ ਰਹੇ ਹਨ | ਉਹਨਾਂ ਨੇ ਨਸ਼ੇ ਤੋਂ ਦੂਰ ਰਹਿਣ ਲਈ ਕੈਡਿਟਾਂ  ਨੂੰ ਪ੍ਰੇਰਿਤ  ਕੀਤਾ| ਇਸ ਮੌਕੇ  ਸਕੂਲ ਦੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ |

Leave a Reply

Your email address will not be published. Required fields are marked *