ਆਰ.ਐਸ.ਐਸ.ਅਤੇ ਅਫਸਰਸ਼ਾਹੀ ਸਿੱਖ ਅਦਾਰਿਆਂ ਉੱਤੇ ਆਨੇ-ਬਹਾਨੇ ਕਬਜੇ ਕਰ ਕੇ ਤਬਾਹ ਕਰਨ ਲੱਗੀਆਂ : ਸਿੱਖ ਵਿਚਾਰ ਮੰਚ

ਚੰਡੀਗੜ੍ਹ, 8 ਜੁਲਾਈ (ਸ.ਬ.) ਸਿੱਖ ਵਿਚਾਰ ਮੰਚ ਨੇ ਇਲਜਾਮ ਲਗਾਇਆ ਹੈ ਕਿ ਆਰ. ਐਸ. ਐਸ. ਅਤੇ ਅਫਸਰਸ਼ਾਹੀ ਦਹਾਕਿਆਂ ਪੁਰਾਣੇ ਬੜੀ ਮਿਹਨਤ ਨਾਲ ਬਣਾਏ ਗਏ ਸਿੱਖ ਅਦਾਰਿਆਂ ਉੱਤੇ ਆਨੇ-ਬਹਾਨੇ ਕਬਜੇ ਕਰ ਕੇ ਉਨ੍ਹਾਂ ਨੂੰ ਤਬਾਹ ਕਰਨ ਦੇ ਯਤਨ ਕਰ ਰਹੀਆਂ ਹਨ| ਸਿੱਖ ਵਿਚਾਰ ਮੰਚ ਦੇ                       ਲੇਖਕ/ਸਾਹਿਤਕਾਰ ਅਜੈਪਾਲ ਸਿੰਘ ਬਰਾੜ, ਰਾਜਵਿੰਦਰ ਸਿੰਘ ਰਾਹੀ, ਰਾਜਵਿੰਦਰ ਸਿੰਘ ਬੈਂਸ, ਡਾ. ਕੁਲਦੀਪ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ, ਗਲੋਬਲ ਸਿੱਖ ਸੰਸਥਾ, ਜਸਵਿੰਦਰ ਸਿੰਘ ਰਾਜਪੁਰਾ, ਗੁਰਬਚਨ ਸਿੰਘ, ਪ੍ਰੋ. ਮਨਜੀਤ ਸਿੰਘ, ਜਸਪਾਲ ਸਿੰਘ, ਕਰਮਜੀਤ ਸਿੰਘ, ਸੁਖਦੇਵ ਸਿੰਘ ਸਿੱਧੂ, ਖੁਸ਼ਹਾਲ ਸਿੰਘ ਜਨਰਲ ਸੈਕਟਰੀ            ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਵਿਚੋਂ ਇਕ ਅਦਾਰਾ ਸੰਗਰੂਰ ਵਿਖੇ ਬਣਿਆ ਲੜਕੀਆਂ ਦਾ ਅਕਾਲ ਡਿਗਰੀ ਕਾਲਜ ਹੈ ਜਿਹੜਾ ਸੰਤ ਅਤਰ ਸਿੰਘ ਮਸਤੂਆਣਾ ਜੀ ਦੇ ਗੁਰਮਤਿ ਨਿਸ਼ਾਨੇ ਨੂੰ ਮੁੱਖ ਰਖ ਕੇ ਕਾਇਮ ਕੀਤਾ ਗਿਆ ਸੀ| ਇਹ ਕਾਲਜ 1970 ਵਿੱਚ ਤਤਕਾਲੀ ਬਿਜਲੀ ਅਤੇ ਸਿੰਜਾਈ ਮੰਤਰੀ ਸ੍ਰ. ਗੁਰਬਖਸ਼ ਸਿੰਘ ਸਿਬੀਆ ਦੇ ਯਤਨਾਂ ਨਾਲ ਸਥਾਪਿਤ ਹੋਇਆ ਸੀ|
ਉਹਨਾਂ ਕਿਹਾ ਕਿ ਇਸ ਪਛੜੇ ਇਲਾਕੇ ਵਿੱਚ ਉਦੋਂ ਲੜਕੀਆਂ ਦੀ ਵਿਦਿਆ ਦਾ ਕੋਈ ਵੀ ਪ੍ਰਬੰਧ ਨਹੀਂ ਸੀ| ਪਿਛਲੇ ਪੰਜਾਹ ਸਾਲਾਂ ਵਿੱਚ ਇਲਾਕੇ ਦੀਆਂ 30 ਹਜ਼ਾਰ ਤੋਂ          ਵਧੇਰੇ ਪੇਂਡੂ, ਗਰੀਬ ਅਤੇ ਦਲਿਤ ਪਰਿਵਾਰਾਂ ਦੀਆਂ ਲੜਕੀਆਂ ਇਸ ਕਾਲਜ ਤੋਂ ਤਾਲੀਮ ਹਾਸਿਲ ਕਰ ਕੇ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਕੇ ਸਮਾਜ ਸੇਵਾ ਕਰ ਰਹੀਆਂ ਹਨ| 
ਉਹਨਾਂ ਦੱਸਆ ਕਿ ਇੱਥੇ ਬੀ. ਕਾਮ., ਬੀ. ਸੀ. ਏ., ਬੀ.ਵਾਕ., ਐਮ.ਐਸ.ਸੀ. ਆਈ. ਟੀ., ਪੀ.ਜੀ.ਡੀ.ਸੀ.ਏ. ਦੇ ਕੋਰਸ ਬਹੁਤ ਚੰਗੀ ਤਰ੍ਹਾਂ ਚਲ ਰਹੇ ਹਨ| ਬੀ. ਏ. ਵਿੱਚ ਵਿਦਿਆਰਥੀਆਂ ਦੇ ਦਾਖਲੇ ਦੇ ਘਟੇ ਆਮ ਰੁਝਾਨ ਨੂੰ ਮੁੱਖ ਰਖ ਕੇ ਪ੍ਰਬੰਧਕਾਂ ਨੇ ਹੋਰ ਕੋਰਸ ਸ਼ੁਰੂ ਕਰਨ ਲਈ ਲਿਖਤੀ ਚਿੱਠੀ ਪੰਜਾਬ ਸਰਕਾਰ ਨੂੰ ਭੇਜੀ ਹੋਈ ਹੈ, ਪਰ ਅਫਸਰਸ਼ਾਹੀ ਨੇ ਉਸ ਚਿੱਠੀ ਵੱਲ ਗੌਰ ਕਰਨ ਦੀ ਬਜਾਇ ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਹੀ ਮੁਅੱਤਲ ਕਰ ਦਿੱਤਾ ਹੈ ਤਾਂ ਕਿ ਇਸ ਕਾਲਜ ਨੂੰ ਬੰਦ ਕਰ ਕੇ ਇਸ ਦੀ ਕਰੋੜਾਂ-ਅਰਬਾਂ ਰੁਪਏ ਦੀ ਜਮੀਨ ਜਾਇਦਾਦ ਉੱਤੇ ਕਬਜਾ ਕੀਤਾ ਜਾ ਸਕੇ|
ਸਿੱਖ ਵਿਚਾਰ ਮੰਚ ਦੇ ਆਗੂਆਂ ਨੇ ਕਿਹਾ ਕਿ ਇਸ ਸਾਰੀ ਘਟਨਾ ਕਰਮ ਦਾ ਦੁੱਖਦਾਈ ਪੱਖ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਅਫਸਰਸ਼ਾਹੀ ਇਸ ਅਦਾਰੇ ਦੇ ਉਜਾੜੇ ਵਿੱਚ ਪੂਰੀ ਤਰ੍ਹਾਂ ਭਾਈਵਾਲ ਬਣੀ ਹੋਈ ਹੈ| ਕਾਲਜ ਟਰਸੱਟ ਦੇ    ਚੇਅਰਮੈਨ ਸ੍ਰ. ਕਰਨਵੀਰ ਸਿੰਘ ਸਿਬੀਆ ਨੇ ਕਿਹਾ ਕਿ ਇਕ ਗਿਣੀਮਿਥੀ ਸਾਜਿਸ਼ ਅਧੀਨ              ਕਾਲੇਜ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਇਸਤੇ ਕਬਜੇ ਦੀ ਸਾਜਿਸ਼ ਚਲ ਰਹੀ ਹੈ ਜਿਸਤੇ ਤਹਿਤ ਪੰਜਾਬ ਸਰਕਾਰ ਦੀ ਉੱਚ ਸਿਖਿਆ ਸਕੱਤਰ ਵਲੋਂ ਇੱਕ ਤਿੰਨ ਮੈਂਬਰੀ ਪੜਤਾਲ ਕਮੇਟੀ ਬਣਾ ਦਿੱਤੀ ਗਈ ਹ| ਉਨ੍ਹਾਂ ਕਿਹਾ ਕਿ ਅਸੀਂ ਵਿਦਿਆ ਨੂੰ ਵਪਾਰ ਨਹੀਂ ਸਗੋਂ ਸੇਵਾ ਸਮਝ ਕੇ ਕਾਲਜ ਚਲਾ ਰਹੇ ਹਾਂ ਅਤੇ ਇਸ ਕਾਲਜ ਦਾ ਹਰ ਕੰਮ ਪਾਰਦਰਸ਼ੀ ਹੈ| 

Leave a Reply

Your email address will not be published. Required fields are marked *