ਆਰ.ਐਸ.ਐਸ.  ਇਤਿਹਾਸ ਵਿੰਗ ਦੀ ਮੰਗ : ਤਾਜ ਮਹੱਲ ਵਿੱਚ ਬੰਦ ਹੋਵੇ ਨਮਾਜ਼ ਪੜਨੀ

ਆਗਰਾ, 27 ਅਕਤੂਬਰ (ਸ.ਬ.) ਤਾਜ ਮਹੱਲ ਤੇ ਬੇਲੋੜੀ ਤੇ ਵਿਵਾਦਗ੍ਰਸਤ ਬਿਆਨਬਾਜ਼ੀ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ , ਹੁਣ ਤਾਜ ਮਹੱਲ ਨੂੰ ਲੈ ਕੇ ਆਰ.ਐਸ.ਐਸ. ਦੇ ਇਤਿਹਾਸ ਵਿੰਗ ਅਖਿਲ ਭਾਰਤੀ ਸੰਕਲਨ ਸਮਿਤੀ (ਏ.ਬੀ. ਆਈ. ਐਸ.ਐਸ.) ਨੇ ਮੰਗ ਕੀਤੀ ਹੈ ਕਿ ਤਾਜ ਮਹੱਲ ਵਿੱਚ ਸ਼ੁੱਕਰਵਾਰ ਨੂੰ ਹੋਣ ਵਾਲੀ ਨਮਾਜ਼ ਤੇ ਰੋਕ ਲਗਾਈ       ਜਾਵੇ| ਮੀਡੀਆ ਰਿਪੋਰਟਾਂ ਮੁਤਾਬਿਕ ਏ.ਬੀ.ਆਈ.ਐਸ.ਐਸ. ਦੇ ਕੌਮੀ ਸਕੱਤਰ ਡਾ. ਬਾਲਮੁਕੰਦ ਪਾਂਡੇ ਨੇ ਕਿਹਾ ਕਿ ਤਾਜ ਮਹੱਲ ਇਕ ਕੌਮੀ ਜਾਇਦਾਦ ਹੈ, ਤਾਂ ਉਸ ਨੂੰ ਮੁਸਲਮਾਨਾਂ ਨੂੰ ਧਾਰਮਿਕ ਸਥਾਨ ਦੇ ਰੂਪ ਵਿੱਚ ਇਸਤੇਮਾਲ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਜਾਂਦੀ ਹੈ? ਤਾਜ ਮਹੱਲ ਵਿੱਚ ਨਮਾਜ਼ ਪੜਨ ਦੀ ਪ੍ਰਕਿਰਿਆ ਤੇ ਰੋਕ ਲਗਾ ਦੇਣੀ ਚਾਹੀਦੀ ਹੈ| ਉਨ੍ਹਾਂ ਨੇ ਕਿਹਾ ਕਿ ਜੇ ਮੁਸਲਮਾਨਾਂ ਨੂੰ ਇੱਥੇ ਨਮਾਜ਼ ਪੜਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਤਾਂ ਹਿੰਦੂਆਂ ਨੂੰ ਸ਼ਿਵ ਚਾਲੀਸਾ ਪੜਨ ਦੀ ਵੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *