ਆਰ ਐਸ ਐਸ ਦੇ ਮੁਖੀ ਭਾਗਵਤ ਨੂੰ ਮਿਲੇ ਮੁੱਖ ਮੰਤਰੀ ਯੋਗੀ

ਨਵੀਂ ਦਿੱਲੀ, 26 ਜੂਨ (ਸ.ਬ.) ਯੂ.ਪੀ ਦੇ ਸੀ.ਐਮ ਯੋਗੀ ਆਦਿਤਿਆਨਾਥ ਨੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਕੀਤੀ| ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਵਿਚਕਾਰ 10 ਮਿੰਟ ਤੱਕ ਗੱਲਬਾਤ ਹੋਈ| ਇਸ ਦੌਰਾਨ ਸੰਘ ਦੇ ਹੋਰ ਮੁੱਖ ਨੇਤਾ ਵੀ ਮੌਜੂਦ ਸਨ| ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ 2019 ਦੀਆਂ ਲੋਕਸਭਾ ਚੋਣਾਂ, ਸੰਗਠਨ ਅਤੇ ਸਰਕਾਰ ਵਿੱਚ ਤਾਲਮੇਲ ਨੂੰ ਲੈ ਕੇ ਚਰਚਾ ਕੀਤੀ|
ਇਸ ਮੁਲਾਕਾਤ ਵਿੱਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਚਰਚਾ ਕੀਤੀ ਕਿਉਂਕਿ ਯੋਗੀ ਸਰਕਾਰ ਬਣਨ ਤੋਂ ਬਾਅਦ ਰਾਮ ਮੰਦਰ ਨੂੰ ਲੈ ਕੇ ਉਮੀਦ ਵਧ ਗਈ ਹੈ| ਸੰਘ ਨੂੰ ਵੀ ਉਮੀਦ ਹੈ ਕਿ 2019 ਚੋਣਾਂ ਤੋਂ ਪਹਿਲੇ ਰਾਮ ਮੰਦਰ ਨਿਰਮਾਣ ਦਾ ਰਸਤਾ ਸਾਫ ਹੋ ਜਾਵੇਗਾ|
ਓ.ਬੀ.ਸੀ ਅਤੇ ਦਲਿਤਾਂ ਵਿੱਚ ਸਭ ਜਾਤੀਆਂ ਨੂੰ ਰਿਜ਼ਰਵੇਸ਼ਨ ਦਾ ਲਾਭ ਪਹੁੰਚਾਇਆ ਜਾਵੇ, ਜਿਸ ਨਾਲ ਦਲਿਤਾਂ ਵਿੱਚ ਜੋ ਜ਼ਿਆਦਾ ਪਿਛੜੇ ਹਨ ਉਹ ਬੀ.ਜੇ.ਪੀ ਨਾਲ ਜੁੜ ਸਕਣ|

Leave a Reply

Your email address will not be published. Required fields are marked *