ਆਰ ਐਸ ਐਸ ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਤੇ ਦੋਸ਼ ਤੈਅ

ਮੁੰਬਈ, 12 ਜੂਨ (ਸ.ਬ.) ਮਾਣਹਾਨੀ ਕੇਸ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਅੱਜ ਮਹਾਰਾਸ਼ਟਰ ਦੇ ਭਿਵੰਡੀ ਦੀ ਅਦਾਲਤ ਵਿੱਚ ਦੋਸ਼ ਤੈਅ ਹੋ ਗਏ ਹਨ| ਰਾਹੁਲ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਦੋਸ਼ੀ ਨਹੀਂ ਹੈ| ਰਾਹੁਲ ਖਿਲਾਫ ਆਈ.ਪੀ.ਧਾਰਾ 499 ਅਤੇ 500 ਤਹਿਤ ਦੋਸ਼ ਤੈਅ ਹੋਏ ਹਨ|
ਮਾਣਹਾਨੀ ਮਾਮਲਾ 6 ਮਾਰਚ 2014 ਨੂੰ ਇਕ ਚੁਣਾਵੀਂ ਰੈਲੀ ਵਿੱਚ ਰਾਹੁਲ ਗਾਂਧੀ ਦੇ ਕਥਿਤ ਬਿਆਨ ਨਾਲ ਜੁੜਿਆ ਹੈ, ਜਿਸ ਵਿੱਚ ਆਰ.ਐਸ.ਐਸ ਨੂੰ ਮਹਾਤਮਾ ਗਾਂਧੀ ਦੇ ਕਤਲ ਨਾਲ ਜੋੜਿਆ ਗਿਆ ਸੀ| ਆਰ.ਐਸ.ਐਸ ਦੇ ਇਕ ਸਥਾਨਕ ਵਰਕਰ ਰਾਜੇਸ਼ ਕੁੰਟੇ ਨੇ ਇਹ ਮਾਮਲਾ ਦਰਜ ਕਰਵਾਇਆ ਸੀ| ਸੰਘ ਵਰਕਰ ਰਾਜੇਸ਼ ਕੁੰਟੇ ਨੇ 2014 ਵਿੱਚ ਭਿਵੰਡੀ ਵਿੱਚ ਰਾਹੁਲ ਗਾਂਧੀ ਦਾ ਭਾਸ਼ਣ ਸੁਣਨ ਦੇ ਬਾਅਦ ਉਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ| ਰਾਹੁਲ ਨੇ ਉਸ ਭਾਸ਼ਣ ਵਿੱਚ ਕਿਹਾ ਸੀ ਕਿ ਮਹਾਤਮਾ ਗਾਂਧੀ ਦੇ ਕਤਲ ਪਿੱਛੇ ਆਰ.ਐਸ.ਐਸ ਦਾ ਹੱਥ ਸੀ|

Leave a Reply

Your email address will not be published. Required fields are marked *