ਆਰ.ਐਸ.ਐਸ. ਮਾਣਹਾਨੀ ਕੇਸ ਸਬੰਧੀ ਅਦਾਲਤ ਵਿੱਚ ਪੇਸ਼ ਹੋਏ ਰਾਹੁਲ

ਮੁੰਬਈ, 30 ਜਨਵਰੀ (ਸ.ਬ.) ਮਹਾਤਮਾ ਗਾਂਧੀ ਦੀ ਹੱਤਿਆ ਦੇ ਸ਼ੱਕ ਵਿੱਚ ਆਰ.ਐਸ.ਐਸ. ਦੇ ਖਿਲਾਫ ਆਪਣੀ ਕਥਿਤ ਟਿੱਪਣੀ ਨੂੰ ਲੈ ਕੇ ਦਾਇਰ ਮਾਣਹਾਨੀ ਦੇ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਭਿਵੰਡੀ ਦੀ ਇਕ ਅਦਾਲਤ ਵਿੱਚ ਪੇਸ਼ ਹੋਏ| ਇਸ ਮਾਮਲੇ ਵਿੱਚ ਹੁਣ ਅਗਲੀ ਸੁਣਵਾਈ 3 ਮਾਰਚ ਨੂੰ ਹੋਵੇਗੀ| ਕੋਰਟ ਤੋਂ ਬਾਹਰ ਆ ਕੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਅੱਜ ਗਾਂਧੀ ਜੀ ਨੂੰ ਯਾਦ ਕਰਦਾ ਹਾਂ, ਮੇਰੀ ਲੜਾਈ ਉਸ ਵਿਚਾਰਧਾਰਾ ਦੇ ਖਿਲਾਫ ਹੈ, ਜਿਸ ਨੇ ਗਾਂਧੀ ਦੀ ਹੱਤਿਆ ਕੀਤੀ, ਜਿਨ੍ਹਾਂ ਨੇ ਗਾਂਧੀ ਜੀ ਨੂੰ ਕੈਲੇਂਡਰ ਤੋਂ ਹਟਾ ਦਿੱਤਾ| ਗਾਂਧੀ ਜੀ ਹਮੇਸ਼ਾ ਭਾਰਤ ਦੇ ਦਿਲ ਵਿੱਚ ਰਹਿਣਗੇ| ਉਹ ਲੋਕ ਗਾਂਧੀ ਜੀ ਨੂੰ ਮਾਰ ਸਕਦੇ ਹਨ ਪਰ ਉਨ੍ਹਾਂ ਨੂੰ ਮਿਟਾਅ ਨਹੀਂ ਸਕਦੇ|
ਜ਼ਿਕਰਯੋਗ ਹੈ ਕਿ ਆਰ.ਐਸ.ਐਸ. ਦੇ ਸਥਾਨਕ ਅਹੁਦਾ ਅਧਿਕਾਰੀ ਰਾਜੇਸ਼ ਕੁੰਟੇ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ| ਰਾਹੁਲ ਦਾ ਇਹ ਭਾਸ਼ਣ ਛੇ ਮਾਰਚ, 2014 ਦਾ ਹੈ| ਇਸ ਭਾਸ਼ਣ ਦੌਰਾਨ ਰਾਹੁਲ ਨੇ ਕਥਿਤ ਤੌਰ ਤੇ ਦਾਅਵਾ ਕੀਤਾ ਸੀ ਕਿ ਆਰ.ਐਸ.ਐਸ. ਦੇ ਲੋਕਾਂ ਨੇ ਗਾਂਧੀ ਦੀ ਹੱਤਿਆ ਕੀਤੀ| ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ| ਇਸ ਦੇ ਬਾਅਦ ਰਾਹੁਲ ਗਾਂਧੀ ਅਦਾਲਤ ਵਿੱਚ ਪੇਸ਼ ਹੋਏ ਸੀ|

Leave a Reply

Your email address will not be published. Required fields are marked *