ਆਰ. ਕੇ. ਐਮ. ਕੰਪਨੀ ਦੇ ਡਾਇਰੈਕਟਰ ਖਿਲਾਫ 25 ਲੱਖ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ

ਐਸ.ਏ.ਐਸ.ਨਗਰ, 8 ਅਗਸਤ (ਸ.ਬ.) ਮੁਹਾਲੀ ਸਥਿਤ ਆਰ. ਕੇ. ਐਮ.  ਕੰਪਨੀ ਵੱਲੋਂ ਕਵੈਤ ਵਿੱਚ ਰਹਿੰਦੇ ਇੱਕ ਐਨ ਆਰ ਆਈ ਗੁਰਮੀਤ ਸਿੰਘ ਮੱਲ੍ਹਾ ਦੇ ਨਾਲ 25 ਲੱਖ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ| ਇਸ ਸੰਬੰਧੀ ਪੰਜਾਬ ਪੁਲੀਸ ਦੇ ਐਨ.ਆਰ.ਆਈ. ਵਿੰਗ ਮੁਹਾਲੀ ਵੱਲੋਂ ਆਰ. ਕੇ. ਐਮ. ਕੰਪਨੀ ਦੇ ਡਾਇਰੈਟਰ ਕਮਲਜੀਤ ਸਿੰਘ ਦੇ ਖਿਲਾਫ ਆਈ ਪੀ ਸੀ ਦੀ ਧਾਰਾ 406, 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜਸੇਵੀ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ ਕੁਝ ਮਹੀਨਿਆਂ ਤੋਂ ਕੁਵੈਤ ਰਹਿੰਦੇ ਐਨ. ਆਰ. ਆਈ. ਭਰਾ ਵੱਲੋਂ, ਉਸ ਨਾਲ ਹੋਈ ਠੱਗੀ ਬਾਰੇ ਸ਼ਿਕਾਇਤ ਸੰਸਥਾ ਕੋਲ ਕੀਤੀ ਗਈ ਸੀ ਕਿ ਮੁਹਾਲੀ ਸਥਿਤ ਆਰ. ਕੇ. ਐਮ.  ਕੰਪਨੀ ਵੱਲੋਂ ਉਸ ਨਾਲ 25 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ| 
ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਉਸਨੇ  ਸਾਲ 2010 ਵਿੱਚ ਆਰ. ਕੇ. ਐਮ.  ਕੰਪਨੀ ਤੋਂ ਇੱਕ 200 ਗਜ਼ ਦਾ ਪਲਾਟ 14 ਲੱਖ ਰੁਪਏ ਵਿੱਚ ਖਰੀਦਿਆ ਸੀ| ਕੰਪਨੀ ਵੱਲੋਂ ਰਜਿਸਟਰੀ ਦੇ 3 ਲੱਖ ਰੁਪਏ ਦੀ ਮੰਗ ਅਲੱਗ ਤੋਂ ਕੀਤੀ ਗਈ ਸੀ| ਜਿਸ ਨਾਲ ਇਹ ਕੁੱਲ 17 ਲੱਖ ਹੋ ਗਏ ਸਨ|  ਇਸ ਤੋਂ ਬਾਅਦ ਕੰਪਨੀ ਵੱਲੋਂ ਵੱਖ-ਵੱਖ ਕਾਰਨ ਦਰਸਾ ਕੇ ਉਸਤੋਂ ਹੋਰ ਪੈਸੇ ਬਟੋਰੇ ਗਏ| ਸ਼ਿਕਾਇਤ ਕਰਤਾ ਵੱਲੋਂ ਕੰਪਨੀ ਨੂੰ ਵਾਰ ਵਾਰ ਰਜਿਸਟਰੀ ਕਰਾਉਣ ਲਈ ਕਿਹਾ ਗਿਆ ਪਰ ਕੰਪਨੀ ਬਹਾਨੇ ਬਣਾ ਕੇ ਵਾਰ ਵਾਰ ਟਾਲ ਮਟੋਲ ਕਰਦੀ ਰਹੀ| ਕੰਪਨੀ ਵੱਲੋਂ ਉਸ ਨਾਲ 459 ਨੰਬਰ ਪਲਾਟ ਦਾ ਸੌਦਾ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਕੰਪਨੀ ਵੱਲੋਂ ਬਿਨਾ ਕਿਸੇ ਕਾਰਨ ਦੇ ਹੋਰ ਪੈਸੇ ਲੈ ਕੇ ਉਸ ਦਾ ਪਲਾਟ ਨੰਬਰ 190 ਜਾਰੀ ਕੀਤਾ ਗਿਆ| ਪਰ ਉਸਦੀ ਵੀ ਰਜਿਸਟਰੀ ਨਹੀਂ ਕਰਵਾਈ ਗਈ| ਕੰਪਨੀ ਦੇ ਕਹਿਣ ਤੇ ਸ਼ਿਕਾਇਤ ਕਰਤਾ ਵੱਲੋਂ ਪਲਾਟ ਦੀਆਂ ਨੀਹਾਂ ਭਰੀਆਂ ਗਈਆਂ ਜਿਸ ਤੇ ਕਰੀਬ 3 ਲੱਖ ਰੁਪਏ ਖਰਚਾ ਹੋਇਆ| ਪਰ ਉਸ ਤੋਂ ਬਾਅਦ ਕੰਪਨੀ ਵੱਲੋਂ ਕਿਹਾ ਗਿਆ ਕਿ ਤੁਹਾਡਾ ਪਲਾਟ ਨੰਬਰ ਹੁਣ 190 ਤੋਂ ਬਦਲ ਕੇ 628 ਨੰਬਰ ਹੋ ਗਿਆ ਹੈ| 
ਉਹਨਾਂ ਦੱਸਿਆ ਕਿ ਜਦੋਂ ਉਹਨਾਂ ਦੀ ਸੰਸਥਾ ਵੱਲੋਂ ਇਸ ਦੀ ਘੋਖ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ 2010 ਵਿੱਚ ਤਾਂ ਕੰਪਨੀ ਇਸ ਜਗ੍ਹਾ ਦੀ ਮਾਲਕ ਹੀ ਨਹੀਂ ਸੀ ਅਤੇ ਨਾ ਹੀ ਕੰਪਨੀ ਕੋਲ ਸਰਕਾਰੀ ਲਾਇਸੰਸ ਸੀ| ਫਿਰ ਵੀ ਕੰਪਨੀ ਵੱਲੋਂ ਲੋਕਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਸੀ| ਕੰਪਨੀ ਨੂੰ ਲਾਇਸੰਸ ਸਿਰਫ 7-3-2012 ਤੋਂ 6-3-2015 ਦੇ ਸਮੇਂ ਲਈ ਹੀ ਮਿਲਿਆ ਸੀ| ਇਸ ਤੋਂ ਬਾਅਦ ਕੰਪਨੀ ਬਲੈਕਲਿਸਟ ਹੈ| ਕੰਪਨੀ ਵੱਲੋਂ ਧੋਖਾਧੜੀ ਕਰਦੇ ਹੋਏ ਸ਼ਿਕਾਇਤਕਰਤਾ ਦੇ ਪੈਸੇ ਮੋੜਨ ਤੋਂ ਸਾਫ ਮਨ੍ਹਾ ਕਰ ਦਿੱਤਾ ਗਿਆ ਸੀ| ਉਹਨਾਂ ਕਿਹਾ ਕਿ ਸੰਸਥਾ ਵਲੋਂ ਇਸ ਕੇਸ ਦੀ ਪੈਰਵਾਈ ਕੀਤੀ ਗਈ ਅਤੇ                 ਏ.ਡੀ.ਜੀ.ਪੀ. (ਐਨ.ਆਰ.ਆਈ. ਵਿੰਗ) ਪੰਜਾਬ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਜਿਸਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਹੈ| 
ਸੰਪਰਕ ਕਰਨ ਤੇ ਕੰਪਨੀ ਦੀ ਪ੍ਰਬੰਧਕ ਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਮਾਮਲੇ ਦੀ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਅਤੇ ਉਹ ਦਫਤਰੀ ਰਿਕਾਰਡ ਦੀ ਜਾਂਚ ਕਰਨ ਉਪਰੰਤ ਹੀ ਕੁੱਝ ਦੱਸ ਸਕਣਗ

Leave a Reply

Your email address will not be published. Required fields are marked *