ਆਰ ਟੀ ਓ ਨੇ ਪ੍ਰੈਸ਼ਰ ਹਾਰਨਾਂ ਤੇ ਓਵਰਲੋਡ ਵਾਹਨਾਂ ਦੇ ਕੀਤੇ ਚਲਾਨ

ਖਰੜ, 16 ਅਕਤੂਬਰ ( ਕੁਸ਼ਲ ਅਨੰਦ ) ਖਰੜ ਮੋਰਿੰਡਾ ਰੋਡ ਤੇ ਆਰ. ਟੀ. ਓ ਸੁਖਵਿੰਦਰ ਕੁਮਾਰ ਵਲੋਂ ਖਰੜ ਵਿਖੇ ਪੈਂਦੇ ਜੀ ਜੀ ਐਸ ਕਾਲਜ ਦੇ ਕੋਲ ਨਾਕਾ ਲਗਾ ਕੇ ਓਵਰਲੋਡ,ਪ੍ਰੈਸ਼ਰ ਹਾਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਕਈ ਵਾਹਨਾਂ ਨੂੰ ਜਬਤ ਕਰਕੇ ਖਰੜ ਥਾਣੇ ਭੇਜ ਦਿੱਤਾ ਗਿਆ|
ਇਸ ਮੌਕੇ ਜਾਣਕਾਰੀ ਦਿੰਦਿਆਂ ਆਰ.ਟੀ.ਓ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ 21 ਦੇ ਕਰੀਬ ਓਵਰਲੋਡ ਗੱਡੀਆਂ ਦੇ ਚਲਾਨ ਕੀਤੇ ਹਨ ਅਤੇ ਇਸ ਵਿਸੇਸ਼ ਅਭਿਆਨ ਵਿੱਚ 25 ਦੇ ਕਰੀਬ ਬੱਸਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ 3 ਬਸ ਚਾਲਕਾਂ ਕੋਲ ਮੌਕੇ ਤੇ ਪਰਮਿਟ ਨਾ ਦਿਖਾਏ ਜਾਣ ਕਾਰਨ ਉਹਨਾਂ ਦੀਆਂ ਬੱਸਾਂ ਨੂੰ ਜਬਤ ਕਰਕੇ ਖਰੜ ਥਾਣੇ ਭੇਜ ਦਿੱਤਾ ਗਿਆ ਹੈ| ਇਸ ਵਿਸ਼ੇਸ਼ ਮੁਹਿੰਮ  ਦੌਰਾਨ ਪ੍ਰੈਸ਼ਰ ਹਾਰਨ ਤੇ ਟੇਪਰੀਕਾਡ ਵਾਲੀਆਂ ਬਸਾਂ, ਟਰੱਕਾਂ  ਦੇ ਵੀ 24 ਦੇ ਕਰੀਬ ਚਲਾਨ ਕੀਤੇ ਗਏ ਹਨ|
ਉਹਨਾਂ ਕਿਹਾ ਕਿ ਬੱਸ ਚਾਲਕ ਅਪਣੇ ਨਾਲ ਬੱਸਾਂ ਵਿੱਚ ਪੂਰੇ ਕਾਗਜ਼ਾਂ ਦੇ ਨਾਲ ਨਾਲ ਆਪਣਾ ਸਹੀ ਟਾਈਮ ਟੇਬਲ ਵੀ ਜਰੂਰ ਰੱਖਣ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਬੱਸ ਚਾਲਕਾਂ ਖਿਲਾਫ ਹੋਰ ਸਖਤੀ ਕੀਤੀ ਜਾਵੇਗੀ|

Leave a Reply

Your email address will not be published. Required fields are marked *