ਆਲ ਇੰਡੀਆ ਅਨਏਡਿਡ ਕਾਲਜਾਂ ਵਲੋਂ ਨਵੀਂ ਸਿਖਿਆ ਨੀਤੀ ਬਾਰੇ ਵੈਬੀਨਾਰ ਦਾ ਆਯੋਜਨ

ਐਸ.ਏ.ਐਸ.ਨਗਰ, 11 ਸਤੰਬਰ (ਸ.ਬ.) ਫੈਡਰੇਸ਼ਨ ਆਫ ਸੈਲਫ ਫਾਈਨੈਂਸਿੰਗ ਟੈਕਨੀਕਲ ਇੰਸਟੀਚਿਉਸ਼ਨਜ਼ (ਐਫਐਸ ਐਫ ਟੀ ਆਈ), ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਅਤੇ ਜੋਇੰਟ ਐਸੋਸਿਏਸ਼ਨ ਆਫ ਕਾਲੇਜਿਜ਼ (ਜੈਕ) ਵਲੋਂ ‘ਨਵੀਂ ਸਿੱਖਿਆ ਨੀਤੀ ਦਾ ਤਕਨੀਕੀ ਸਿੱਖਿਆ ਤੇ ਪ੍ਰਭਾਵ ਅਤੇ ਚੁਣੌਤੀਆਂ’ ਤੇ ਇਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ| ਵੈਬੀਨਾਰ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕੀਤੀ|
ਇਸ ਮੌਕੇ ਬੋਲਦਿਆਂ ਵੈਬੀਨਾਰ ਦੇ ਮੁੱਖ ਸਪੀਕਰ ਪ੍ਰੋਫੈਸਰ ਅਨਿਲ ਡੀ ਸਹਸਤਰਬੁਧੇ, ਚੇਅਰਮੈਨ ਏ ਆਈ ਸੀ ਟੀ ਈ ਨੇ ਸੰਬੋਧਨ ਕਰਦਿਆ ਕਿਹਾ ਕਿ ਨਵੀਂ ਸਿੱਖਿਆ ਨੀਤੀ ਪੂਰੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਬਦਲ ਦੇਵੇਗੀ| ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਉਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਸਾਰੇ ਤੱਤ ਦਿੱਤੇ ਗਏ ਹਨ ਜਿਨ੍ਹਾਂ ਨੇ ਦੇਸ਼ ਵਿੱਚ ਤਕਨੀਕੀ ਸਿੱਖਿਆ ਨੂੰ ਪ੍ਰਭਾਵਿਤ ਕੀਤਾ ਹੈ, ਜੋ ਉਦਯੋਗ, ਕੁਆਲਟੀ ਅਤੇ ਕਾਬਲ ਮਨੁੱਖੀ ਸ਼ਕਤੀ ਦੀ ਭਾਲ ਕਰ ਰਹੇ ਹਨ ਅਤੇ ਇਹ ਪ੍ਰਣਾਲੀ ਲੱਖਾਂ ਗ੍ਰੈਜੂਏਟਸ ਨੂੰ ਚੁਣ ਰਹੀ ਹੈ ਜੋ ਨੌਕਰੀ ਕਰਨ ਦੇ ਯੋਗ ਨਹੀਂ ਹਨ| 
ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਐਮਪੀ ਪੂਨੀਆ ਨੇ ਕਿਹਾ ਕਿ 34 ਸਾਲਾਂ ਬਾਅਦ ਮੋਦੀ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਪੇਸ਼ ਕਰਕੇ ਇਕ ਵੱਡਾ ਉਪਰਾਲਾ ਕੀਤਾ ਹੈ ਪਰ ਇਹ ਨੀਤੀ ਬਹੁਤ ਸਾਰੇ ਮੌਕਿਆਂ ਅਤੇ ਚੁਣੌਤੀਆਂ ਦੇ ਨਾਲ ਸਾਹਮਣੇ ਆਈ ਹੈ| 
ਇਸ ਮੌਕੇ ਸ਼੍ਰੀ ਆਰਐਸ ਮੁਨੀਰਥਨਮ (ਤਾਮਿਲਨਾਡੂ), ਸ਼੍ਰੀ                ਕੇਵੀਕੇ ਰਾਓੁ (ਆਂਧਰਾ/ਤੇਲੰਗਾਨਾ), ਪ੍ਰੋਫੈਸਰ ਰਾਮਦਾਸ (ਮਹਾਰਾਸ਼ਟਰਾ), ਡਾ. ਗੁਰਮੀਤ ਸਿੰਘ ਧਾਲੀਵਾਲ (ਪੰਜਾਬ), ਪ੍ਰੋਫੈਸਰ ਲਲਿਤ ਅਗਰਵਾਲ (ਦਿੱਲੀ ਅਤੇ ਹਰਿਆਣਾ), ਡਾ. ਅਰਵਿੰਦ ਅਗਰਵਾਲ (ਰਾਜਸਥਾਨ), ਸ਼੍ਰੀ ਪ੍ਰਸ਼ੋਤਮ ਸ਼ਰਮਾ (ਹਿਮਾਚਲ                   ਪ੍ਰਦੇਸ਼), ਇੰਜੀ. ਬੀਐਸ ਯਾਦਵ (ਮੱਧ ਪ੍ਰਦੇਸ਼), ਸ਼੍ਰੀ ਜਨਕ ਖੰਡੇਲਵਾਲ (ਗੁਜਰਾਤ), ਸ਼੍ਰੀ ਬਿਜਯਾਨੰਦ ਚੌਧਰੀ (ਉਤਰ-ਪੂਰਬ), ਉਤਪਲ ਦਾਸ (ਪੱਛਮੀ ਬੰਗਾਲ), ਸ੍ਰ. ਸਤਨਾਮ ਸਿੰਘ ਸੰਧੂ, ਸ੍ਰੀ ਅਮਿਤ ਸ਼ਰਮਾ ਅਤੇ ਸ੍ਰ. ਜਗਜੀਤ ਸਿੰਘ (ਪੰਜਾਬ) ਸ਼ਾਮਿਲ ਸਨ| 

Leave a Reply

Your email address will not be published. Required fields are marked *