ਆਲ ਇੰਡੀਆ ਟਰੇਡ ਯੂਨੀਅਨ ਕੌਂਸਲ ਏਟਕ ਦੀ ਚੰਡੀਗੜ੍ਹ ਇਕਾਈ ਦੇ ਅਹੁਦੇਦਾਰਾਂ ਦੀ ਚੋਣ

ਚੰਡੀਗੜ੍ਹ, 21 ਜਨਵਰੀ (ਸ.ਬ.) ਆਲ ਇੰਡੀਆ ਟਰੇਡ ਯੂਨੀਅਨ ਕਂੌਸਲ ਏਟਕ ਦੀ ਚੰਡੀਗੜ੍ਹ ਇਕਾਈ ਦਾ ਇਜਲਾਸ ਸਾਥੀ ਦੇਵ ਰਾਜ ਦੀ ਅਗਵਾਈ ਵਿੱਚ ਹੋਇਆ| ਇਸ ਮੌਕੇ ਚੰਡੀਗੜ੍ਹ ਇਕਾਈ ਦੇ ਅਹੁਦੇਦਾਰਾ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ| ਸੰਸਥਾ ਦੀ ਚੰਡੀਗੜ੍ਹ ਇਕਾਈ ਦੇ ਪ੍ਰੈਸ ਸਕੱਤਰ ਪ੍ਰਲਾਦ ਸਿੰਘ ਨੇ ਦੱਸਿਆ ਕਿ ਇਸ ਮੌਕੇ ਚੰਡੀਗੜ੍ਹ ਇਕਾਈ ਦੀ ਚੋਣ ਦੌਰਾਨ ਸਰਵਸੰਮਤੀ ਨਾਲ ਸਾਥੀ ਰਾਜ ਕੁਮਾਰ ਨੂੰ ਪ੍ਰਧਾਨ, ਧਰਮਿੰਦਰ ਸਿੰਘ ਰਾਹੀ ਨੂੰ ਸੀ. ਮੀਤ ਪ੍ਰਧਾਨ, ਬੁੱਧੀ ਰਾਮ, ਦਿਲਬਾਗ ਸਿੰਘ, ਗੁਰਮੀਤ ਸਿੰਘ, ਮੁਕੇਸ਼ ਕੁਮਾਰ ਨੂੰ ਮੀਤ ਪ੍ਰਧਾਨ, ਸਤਿਆਵੀਰ ਸਿੰਘ ਨੂੰ ਜਨਰਲ ਸਕੱਤਰ, ਗੁਰਚਰਨ ਸਿੰਘ, ਰਾਮ ਕੇਵਲ ਅਤੇ ਗੁਰਮੀਤ ਸਿੰਘ ਨੂੰ ਸਕੱਤਰ, ਅੰਮ੍ਰਿਤ ਲਾਲ ਨੂੰ ਖਜਾਨਚੀ, ਅਮਰ ਸਿੰਘ ਰਾਣਾ ਨੂੰ ਮੀਤ ਖਜਾਨਚੀ, ਸ਼ਿਵ ਮੂਰਤੀ ਯਾਦਵ ਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ|

Leave a Reply

Your email address will not be published. Required fields are marked *