ਆਲ ਇੰਡੀਆ ਫੈਡਰੇਸ਼ਨ ਆਫ ਸੈਲਫ ਫਾਇਨਾਂਸਿੰਗ ਟੈਕਨੀਕਲ ਇੰਸਟੀਚਿਊਸ਼ਨਸ ਨੇ ਚੇਨਈ ਵਿੱਚ ਕੀਤੀ ਮੀਟਿੰਗ

ਐਸ. ਏ. ਐਸ. ਨਗਰ, 16 ਨਵੰਬਰ (ਸ.ਬ.) ਆਲ ਇੰਡੀਆ ਫੈਡਰੇਸ਼ਨ ਆਫ ਸੈਲਫ ਫਾਇਨਾਂਸਿੰਗ ਟੈਕਨੀਕਲ ਇੰਸਟੀਚਿਊਸ਼ਨਸ ਦੇ ਚੀਫ ਪੈਟਰਨ, ਸ਼੍ਰੀ ਆਰ ਐਸ ਮਣੀਰਤਨਮ ਅਤੇ ਪ੍ਰੈਜ਼ੀਡੈਂਟ, ਡਾ:ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਅਹੁਦੇਦਾਰਾਂ ਦੀ ਇੱਕ ਮੀਟਿੰਗ ਹਾਲ ਹੀ ਵਿੱਚ ਚੇਨਈ ਵਿੱਚ ਹੋਈ ਜਿਸ ਵਿੱਚ ਕਈ ਰਾਜਾਂ ਦੇ ਵਫਦਾਂ ਨੇ ਹਿੱਸਾ ਲਿਆ|
ਫੈਡਰੇਸ਼ਨ ਨੇ ਦੇਸ਼ ਵਿੱਚ ਤਕਨੀਕੀ ਸਿੱਖਿਆ ਦੇ ਉਦੇਸ਼ ਲਈ ਹਾਲ ਹੀ ਵਿੱਚ ਕੀਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਉੜੀਸਾ ਲਿਫਟ ਸਿੰਚਾਈ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੁੱਖ ਰਬੀ ਸੰਕਾਰ ਪਾਤਰੋ ਤੇ ਲਏ ਗਏ ਫੈਸਲੇ ਬਾਰੇ ਆਪਣੀ ਖੁਸ਼ੀ ਪ੍ਰਗਟ ਕੀਤੀ ਜਿਸ ਵਿੱਚ ਉਚੇਰੀ ਸਿੱਖਿਆ ਸੰਬੰਧਿਤ ਖੇਤਰਾਂ ਵਿੱਚ ਨਿਗਰਾਨੀ ਅਤੇ ਨਿਯੰਤ੍ਰਣ ਵਿਧੀ ਸਥਾਪਿਤ ਕਰਨ ਲਈ ਛੇ ਮਹੀਨੇ ਵਿੱਚ ਉਚ ਪੱਧਰੀ ਕਮੇਟੀ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਸਿੱਖਿਆ ਦੇ ਮਿਆਰ ਨੂੰ ਮਜ਼ਬੂਤ ਕਰਨ ਲਈ ਇੱਕ ਨਕਸ਼ੇ ਦਾ ਸੁਝਾਅ ਦਿੱਤਾ ਜਾਵੇਗਾ|
ਮੀਟਿੰਗ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਐਮ.ਐਚ. ਆਰ.ਡੀ ਮੰਤਰੀ ਸ: ਪ੍ਰਕਾਸ਼ ਜਾਵਦੇਕਰ ਨੂੰ ਅਪੀਲ ਕੀਤੀ ਗਈ ਕਿ 11 ਜੁਲਾਈ 2013 ਨੂੰ ਯੂਜੀਸੀ ਦੀ ਨੋਟੀਫਿਕੇਸ਼ਨ ਅਨੁਸਾਰ ਸਾਰੀਆਂ ਪ੍ਰਾਈਵੇਟ ਅਤੇ ਡੀਮਡ ਯੂਨੀਵਰਸਿਟੀਆਂ ਨੂੰ ਏ ਆਈ ਸੀ ਟੀ ਈ ਦੁਆਰਾ ਨਿਰਸ਼ਾਰਿਤ ਸੀਟਾਂ ਦਿੱਤੀਆਂ ਜਾਣ|

Leave a Reply

Your email address will not be published. Required fields are marked *