ਆਲ ਇੰਡੀਆ ਸਿਵਲ ਸਰਵਿਸਿਜ਼ ਬੈਡਮਿੰਟਨ ਮੁਕਾਬਲਿਆਂ ਲਈ ਟ੍ਰਾਇਲ 12 ਮਾਰਚ ਨੂੰ

ਐਸ਼.ਏ.ਐਸ.ਨਗਰ, 5 ਮਾਰਚ (ਸ.ਬ.) ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਆਲ ਇੰਡੀਆ ਸਿਵਲ ਸਰਵਿਸਿਜ਼ ਬੈਡਮਿੰਟਨ ਮੁਕਾਬਲੇ (ਜੋ ਰਾਏਪੁਰ (ਛੱਤੀਸਗੜ੍ਹ) ਵਿਖੇ 20 ਮਾਰਚ 2018 ਤੋਂ 25 ਮਾਰਚ 2018 ਤੱਕ ਹੋਣਗੇ) ਲਈ ਪੰਜਾਬ ਦੀ ਟੀਮ ਚੋਣ ਕਰਨ ਲਈ 12 ਮਾਰਚ ਨੂੰ ਸਵੇਰੇ 11.00 ਵਜੇ ਬੈਡਮਿੰਟਨ ਹਾਲ, ਸਪੋਰਟਸ ਕੰਪਲੈਕਸ, ਸੈਕਟਰ 78, ਐਸ.ਏ.ਐਸ ਨਗਰ ਵਿਖੇ ਚੋਣ ਟ੍ਰਾਇਲ ਨਿਸ਼ਚਿਤ ਕੀਤੇ ਗਏ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਖੇਡਾਂ ਸ੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਕੋਈ ਵੀ ਚਾਹਵਾਨ ਖਿਡਾਰੀ, ਮੁਲਾਜਮ ਆਪਣੇ ਆਪਣੇ ਵਿਭਾਗਾਂ ਪਾਸੋਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਐਨ.ਓ.ਸੀ ਪ੍ਰਾਪਤ ਕਰਕੇ ਟ੍ਰਾਇਲਾਂ ਵਿੱਚ ਭਾਗ ਲੈ ਸਕਦੇ ਹਨ|

Leave a Reply

Your email address will not be published. Required fields are marked *