ਆਲ ਇੰਡੀਆ ਸਿਵਲ ਸਰਵਿਸਿਜ਼ ਵੇਟਲਿਫਟਿੰਗ ਟੂਰਨਾਮੈਂਟ ਲਈ ਟਰਾਇਲ ਭਲਕੇ

ਐਸ.ਏ.ਐਸ. ਨਗਰ, 13 ਮਾਰਚ (ਸ.ਬ.) ਆਲ ਇੰਡੀਆ ਸਿਵਲ ਸਰਵਿਸਿਜ਼ ਵੇਟਲਿਫਟਿੰਗ ਟੂਰਨਾਮੈਂਟ, ਨਵੀਂ ਦਿੱਲੀ ਵਿਖੇ 23 ਮਾਰਚ 2018 ਤੋਂ 26 ਮਾਰਚ 2018 ਤਕ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ (ਖੇਡਾਂ) ਸ. ਕਰਤਾਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਲਈ ਪੰਜਾਬ ਦੀ ਟੀਮ ਦੀ ਚੋਣ ਕੀਤੀ ਜਾਣੀ ਹੈ, ਜਿਸ ਵਾਸਤੇ ਟਰਾਇਲ 14 ਮਾਰਚ 2018 ਨੂੰ ਸਵੇਰੇ 11 ਵਜੇ ਸਪੋਰਟਸ ਕੰਪਲੈਕਸ, ਸੈਕਟਰ-78, ਐਸ.ਏ.ਐਸ. ਨਗਰ ਵਿਖੇ ਲਏ ਜਾਣਗੇ| ਉਹਨਾਂ ਦੱਸਿਆ ਕਿ ਚਾਹਵਾਨ ਖਿਡਾਰੀ ਮੁਲਾਜ਼ਮ ਆਪੋ-ਆਪਣੇ ਵਿਭਾਗਾਂ ਤੋਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਐਨ.ਓ.ਸੀ. ਪ੍ਰਾਪਤ ਕਰ ਕੇ ਟਰਾਇਲਾਂ ਵਿੱਚ ਹਿੱਸਾ ਲੈ ਸਕਦੇ ਹਨ|

Leave a Reply

Your email address will not be published. Required fields are marked *