ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋ ਆਜ਼ਾਦ ਪੰਜਾਬ ਪਟੀਸ਼ਨ ਲਈ ਅੱਜ 9780 ਦਸਤਖ਼ਤ ਹੋਏ-

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋ ਆਜ਼ਾਦ ਪੰਜਾਬ ਪਟੀਸ਼ਨ ਲਈ ਦਸਤਖਤੀ ਮੁਹਿੰਮ ਜਾਰੀ-ਅੱਜ 9780 ਦਸਤਖ਼ਤ ਹੋਏ-ਆਖਰੀ ਕੈਂਪ ਕੱਲ ਸਵੇਰੇ 10 ਵਜੇ ਲੱਗੇਗਾ।
ਸਿੱਖ ਕੌਮ ਦੇ ਹਰਿਆਵਲ ਦਸਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋ ਸਿਖਸ ਫਾਰ ਜਸਟਿਸ ਮਨੁੱਖੀ ਅਧਿਕਾਰ ਸੰਸਥਾ ਵੱਲੋ ਵਾਈਟ ਹਾਊਸ ਅਮਰੀਕਾ ਨੂੰ 9 ਅਗਸਤ ਨੂੰ ਸੌਂਪੀ ਜਾਣ ਵਾਲੀ ਪਟੀਸ਼ਨ ਉੱਪਰ ਅੱਜ ਦੂਸਰੇ ਦਿਨ 9780 ਦਸਤਖ਼ਤ ਕਰਵਾਏ ਗਏ।ਸ਼੍ਰੀ ਦਰਬਾਰ ਸਾਹਿਬ ਕੰਪਲੈਕਸ,ਸ਼ਹੀਦ ਬਾਬਾ ਦੀਪ ਸਿੰਘ ਅਸਥਾਨ, ਸ਼ਹੀਦਾਂ ਦੇ ਗੁਰੁਦੁਆਰਾ ਸਾਹਿਬ ਵਿਖੇ ਲਗਾਏ ਗਏ। ਦੋ ਵੱਖ ਵੱਖ ਕੈਪਾਂ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪਿਛਲੇ 70 ਸਾਲ ਦੇ ਵਕਫ ਦੌਰਾਨ ਸਿੱਖ ਕੌਮ ਨਾਲ ਭਾਰੀ ਬੇਇਨਸਾਫੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਇਸ ਪਟੀਸ਼ਨ ਤੇ ਦਸਤਖ਼ਤ ਕਰਨ ਲਈ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ।ਉਹਨਾਂ ਕਿਹਾ ਕਿ ਕੱਲ੍ਹ ਕੈਂਪ ਦੇ ਤੀਸਰੇ ਤੇ ਆਖਰੀ ਦਿਨ ਵੱਡੀ ਗਿਣਤੀ ਵਿੱਚ ਆਨ ਲਾਈਨ ਅਤੇ ਦਸਤਖਤ ਮੁਹਿੰਮ ਰਾਹੀ ਪਟੀਸ਼ਨਾਂ ਭਰੀਆਂ ਜਾਣਗੀਆਂ। ਇਸ ਮੌਕੇ ਉਹਨਾਂ ਨਾਲ ਗੁਰਮੁੱਖ ਸਿੰਘ ਸੰਧੂ,ਡਾ:ਕਾਰਜ ਸਿੰਘ ਧਰਮ ਸਿੰਘ ਵਾਲਾ ਅਤੇ ਗੁਰਬਖ਼ਸ਼ ਸਿੰਘ ਸੇਖੋਂ ਮੌਜੂਦ ਸਨ।

Leave a Reply

Your email address will not be published. Required fields are marked *